ਫਗਵਾੜਾ 1 ਸਤੰਬਰ (ਸ਼ਿਵ ਕੋੜਾ)
ਇੰਨਵਾਇਰਨਮੈਂਟ ਐਸੋਸੀਏਸ਼ਨ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੂਟੇ ਲਗਾ ਕੇ ਵਣ ਮਹਾਂਉਤਸਵ ਮਨਾਇਆ ਗਿਆ। ਬੂਟੇ ਲਗਾਉਣ ਦੀ ਮੁਹਿਮ ਦਾ ਸ਼ੁਭ ਆਰੰਭ ਸੁਦੇਸ਼ ਕੁਮਾਰ ਕਲੂਚਾ ਪ੍ਰਧਾਨ ਕਰਿਆਣਾ ਮਰਚੈਂਟ ਐਸੋਸੀਏਸ਼ਨ ਨੇ ਪਿੱਪਲ ਦਾ ਬੂਟਾ ਲਗਾ ਕੇ ਕੀਤਾ। ਐਸੋਸੀਏਸ਼ਨ ਦੇ ਜਨਰਲ ਸਕੱਤਰ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾ ਸਦਕਾ ਕੀਤੇ ਇਸ ਉਪਰਾਲੇ ਵਿਚ ਸਤਪਾਲ ਕਲੂਚਾ, ਰਜਿੰਦਰ ਸਿੰਘ ਕੋਛੜ ਘਨਸ਼ਿਆਮ ਅਰੋੜਾ ਅਤੇ ਓਮ ਪ੍ਰਕਾਸ਼ ਕਲੂਚਾ ਨੇ ਵੀ ਵਢਮੁੱਲਾ ਯੋਗਦਾਨ ਪਾਇਆ। ਐਸੋਸੀਏਸ਼ਨ ਦੇ ਮੀਤ ਪ੍ਰਧਾਨ ਡਾ. ਅਮਰਜੀਤ ਚੌਸਰ ਨੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ। ਸਕੂਲ ਦੇ ਪ੍ਰਿੰਸੀਪਲ ਰਣਜੀਤ ਗੋਗਨਾ ਨੇ ਭਰੋਸਾ ਦਿੱਤਾ ਕਿ ਜੋ ਬੂਟੇ ਲਗਾਏ ਗਏ ਹਨ ਉਹਨਾਂ ਦੀ ਚੰਗੀ ਤਰ•ਾਂ ਦੇਖਭਾਲ ਯਕੀਨੀ ਬਣਾਈ ਜਾਵੇਗੀ। ਇਸ ਦੌਰਾਨ ਸੁਦੇਸ਼ ਕੁਮਾਰ ਕਲੂਚਾ ਅਤੇ ਹੋਰਨਾਂ ਨੇ ਸਕੂਲ ਨੂੰ ਲੋੜੀਂਦੀਆਂ ਜਰੂਰਤਾਂ ਪੂਰੀਆਂ ਕਰਨ ਲਈ ਆਰਥਕ ਮੱਦਦ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਮੋਹਨ ਲਾਲ ਤਨੇਜਾ, ਸ਼ਾਮ ਲਾਲ ਸ਼ੇਖੂਪੁਰੀਆ ਸਮੇਤ ਹੋਰ ਪਤਵੰਤੇ ਹਾਜਰ ਸਨ।