ਗਵਾੜਾ 2 ਫਰਵਰੀ (ਸ਼ਿਵ ਕੋੋੜਾ) ਫਗਵਾੜਾ ਇੰਨਵਾਇਰਨਮੈਂਟ ਐਸੋਸੀਏਸ਼ਨ ਵਲੋਂ ਵਿਸ਼ਵ ਜਲਗਾਹ ਦਿਵਸ ਦੀ 50ਵੀ ਵਰੇ੍ਹਗੰਢ ਸਥਾਨਕ ਬਲੱਡ ਬੈਂਕ ਵਿਖੇ ਐਸੋਸੀਏਸ਼ਨ ਦੇ ਪ੍ਰਧਾਨ ਕੇ.ਕੇ. ਸਰਦਾਨਾ ਦੀ ਰਹਿਨੁਮਾਈ ਹੇਠ ਮਨਾਈ ਗਈ। ਇਸ ਮੌਕੇ ਆਯੋਜਿਤ ਸਮਾਗਮ ‘ਚ ਬਤੌਰ ਮੁੱਖ ਮਹਿਮਾਨ ਐਸ.ਡੀ.ਐਮ. ਸ਼ਾਇਰੀ ਮਲਹੋਤਰਾ (ਪੀ.ਸੀ.ਐਸ.) ਨੇ ਸ਼ਿਰਕਤ ਕੀਤੀ। ਉਹਨਾਂ ਸਮੂਹ ਹਾਜਰੀਨ ਨੂੰ ਜਲਗਾਹਾਂ ਦੀ ਸੁਰੱਖਿਆ ਅਤੇ ਪਾਣੀ ਦੀ ਸੰਭਾਲ ਦਾ ਸੁਨੇਹਾ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਵੱਧਦਾ ਪ੍ਰਦੂਸ਼ਣ ਜਿੱਥੇ ਚਿੰਤਾ ਦਾ ਵਿਸ਼ਾ ਹੈ ਉੱਥੇ ਹੀ ਧਰਤੀ ਹੇਠਲੇ ਪਾਣੀ ਦਾ ਲੈਵਲ ਲਗਾਤਾਰ ਨੀਵਾ ਹੋ ਰਿਹਾ ਹੈ ਜਿਸ ਨਾਲ ਆਉਣ ਵਾਲਾ ਸਮਾਂ ਚੁਣੌਤੀ ਪੂਰਣ ਹੋ ਸਕਦਾ ਹੈ ਜੇਕਰ ਪਾਣੀ ਦੀ ਸੰਭਾਲ ਪ੍ਰਤੀ ਜਾਗਰੁਕਤਾ ਨਾ ਦਿਖਾਈ ਗਈ ਕਿਉਂਕਿ ਪਾਣੀ ਤੋਂ ਬਿਨਾਂ ਧਰਤੀ ਉਪਰ ਜੀਵਨ ਦੀ ਕਲਪਨਾ ਵੀ ਨਹੀ ਕੀਤੀ ਜਾ ਸਕਦੀ। ਕਮਲਾ ਨਹਿਰੂ ਕਾਲਜ ਦੇ ਪ੍ਰਫੈਸਰ ਡਾ. ਵਿਨੀਤ ਚਾਹਲ ਨੇ ਪਾਵਰ ਪੁਆਇੰਟ ਦੇ ਮਾਧਿਅਮ ਨਾਲ ਜਲਗਾਹਾਂ ਅਤੇ ਜੀਵ ਵਿਭਿੰਨਤਾ ਬਾਰੇ ਚਾਨਣਾ ਪਾਇਆ। ਕਰਨਲ ਆਰ.ਕੇ. ਭਾਟੀਆ, ਗੁਰਮੀਤ ਪਲਾਹੀ, ਟੀ.ਡੀ. ਚਾਵਲਾ, ਤਾਰਾ ਚੰਦ ਚੁੰਬਰ ਤੋਂ ਇਲਾਵਾ ਸਰਕਾਰੀ ਸੀ.ਸੈ. ਸਕੂਲ ਅਤੇ ਆਰਿਆ ਮਾਡਲ ਸੀ.ਸੈ. ਸਕੂਲ ਦੇ ਵਿਦਿਆਰਥੀਆਂ ਨੇ ਵੀ ਆਪਣੇ ਵਢਮੁੱਲੇ ਵਿਚਾਰ ਪੇਸ਼ ਕੀਤੇ। ਐਸੋਸੀਏਸ਼ਨ ਦੇ ਜਨਰਲ ਸਕੱਤਰ ਮਲਕੀਅਤ ਸਿੰਘ ਰਘਬੋਤਰਾ ਨੇ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ। ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਰੂਪ ਲਾਲ, ਕੁਲਦੀਪ ਦੁੱਗਲ, ਪਿ੍ਰਤਪਾਲ ਕੌਰ ਤੁਲੀ, ਮੋਹਨ ਲਾਲ ਤਨੇਜਾ, ਵਿਨੋਦ ਮੜ੍ਹਿਆ, ਵਿਸ਼ਵਾਮਿੱਤਰ ਸ਼ਰਮਾ, ਐਮ.ਕੇ. ਸਰੋਆ, ਸੰਤੋਖ ਸਿੰਘ ਬੱਗਾ ਤੋਂ ਇਲਾਵਾ ਸਕੂਲਾਂ ਦੇ ਅਧਿਆਪਕ ਹਾਜਰ ਸਨ।