ਫਗਵਾੜਾ 23 ਅਕਤੂਬਰ (ਸ਼ਿਵ ਕੋੜਾ) ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਜਿੱਤ ਦਾ ਇੱਕ ਵਰਾ ਪੂਰਾ ਹੋਣ ਦੀ ਖ਼ੁਸ਼ੀ ਵਿਚ ਫਗਵਾੜਾ ਦੇ ਸੀਨੀਅਰ ਕਾਂਗਰਸੀ ਆਗੂ ਤੇਜਿੰਦਰ ਬਾਵਾ ਨੇ ਇੱਕ ਸਮਾਗਮ ਦਾ ਆਯੋਜਨ ਕੀਤਾ ਅਤੇ ਵਿਧਾਇਕ ਧਾਲੀਵਾਲ ਅਤੇ ਸਾਰੇ ਕਾਂਗਰਸੀ ਨੇਤਾਵਾਂ ਨੂੰ ਵਧਾਈ ਦਿੱਤੀ। ਇਸ ਮੌਕੇ ਵਿਸ਼ੇਸ਼ ਰੂਪ ਵਿਚ ਪੁੱਜੇ ਵਿਧਾਇਕ ਧਾਲੀਵਾਲ ਨੇ ਕਿਹਾ ਇਹ ਜਿੱਤ ਉਨ੍ਹਾਂ ਦੀ ਨਹੀਂ ਸਗੋਂ ਫਗਵਾੜਾ ਦੇ ਸਮੂਹ ਕਾਂਗਰਸੀ ਅਤੇ ਵੋਟਰਾਂ ਦੀ ਜਿੱਤ ਦਾ ਵਰਾ ਸੀ। ਜਿਸ ਦੇ ਲਈ ਉਹ ਸਭ ਨੂੰ ਵਧਾਈ ਦਿੰਦੇ ਹਨ। ਇਹ ਜਿੱਤ ਫਗਵਾੜਾ ਦੇ ਕਾਂਗਰਸੀਆਂ ਦੀ ਮਿਹਨਤ ਦੀ ਜਿੱਤ ਸੀ। ਉਨ੍ਹਾਂ ਕਿਹਾ ਕਿ ਸਹੀਂ ਅਰਥਾਂ ਵਿਚ ਉਹ ਆਪਣੇ ਕਾਰਜਕਾਰ ਨੂੰ ਇੱਕ ਚੁਨੌਤੀ ਮੰਨਦੇ ਹਨ,ਕਿਉਂੁਕ ਉਨ੍ਹਾਂ ਨੂੰ ਫਗਵਾੜਾ ਦੇ ਵਿਕਾਸ ਲਈ ਬਹੁਤ ਹੀ ਘੱਟ ਸਮਾਂ ਮਿਲਿਆ ਹੈ। ਪਰ ਕਾਂਗਰਸੀ ਨੇਤਾਵਾਂ ਦੇ ਸਹਿਯੋਗ ਸਦਕਾ ਉਹ ਆਪਣੇ ਵਾਅਦੇ ਪੂਰਾ ਕਰਨ ਵਿਚ ਕਾਮਯਾਬ ਹੋਏ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਪੰਜਾਬ ਇਸ ਸਮਾਂ ਆਰਥਿਕ ਤੰਗੀ ਵਿਚੋਂ ਨਿਕਲ ਰਿਹਾ ਹੈ ਪਰ ਉਹ ਧੰਨਵਾਦੀ ਹਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੇਂਦਰ ਸਿੰਘ ਜੀ ਦੇ ਜਿੰਨਾ ਦੀ ਰਹਿਨੁਮਾਈ ਹੇਠ ਫਗਵਾੜਾ ਦੇ ਵਿਕਾਸ ਲਈ ਕਦੇ ਗਰਾਂਟ ਦੀ ਕੰਮੀ ਨਹੀਂ ਆਈ। ਧਾਲੀਵਾਲ ਨੇ ਕਿਹਾ ਕਿ ਫਗਵਾੜਾ ਹਲਕੇ ਨੂੰ ਵਿਕਾਸ ਦੇ ਮਾਮਲੇ ਵਿਚ ਆਦਰਸ਼ ਹਲਕਾ ਬਣਾਉਣਾ ਉਨ੍ਹਾਂ ਦਾ ਮੁੱਖ ਉਦੇਸ਼ ਹੈ। ਉਨ੍ਹਾਂ ਕਿਹਾ ਕਿ ਪਿੰਡਾ ਵਿਚ ਬੜੀ ਤੇਜ਼ੀ ਨਾਲ ਵਿਕਾਸ ਦੇ ਕੰਮ ਹੋ ਰਹੇ ਹਨ ਅਤੇ ਸੁਵਿਧਾਵਾਂ ਦੇ ਮਾਮਲੇ ਵਿਚ ਪਿੰਡਾ ਨੂੰ ਨਮੂਨੇ ਦੇ ਪਿੰਡ ਬਣਾਏ ਜਾਣ ਦੀ ਸਕੀਮ ਹੈ। ਇਸ ਮੌਕੇ ਪਾਰਟੀ ਦੇ ਆਯੋਜਨ ਲਈ ਕਾਂਗਰਸੀ ਨੇਤਾ ਤੇਜਿੰਦਰ ਬਾਵਾ ਦਾ ਧੰਨਵਾਦ ਕਰਦੇ ਕਿਹਾ ਫਗਵਾੜਾ ਦਾ ਇੱਕ ਇੱਕ ਵੋਟਰ ਉਨ੍ਹਾਂ ਦਾ ਅਪਣਾ ਪਰਿਵਾਰ ਹੈ ਅਤੇ ਉਨ੍ਹਾਂ ਦੇ ਪਿਆਰ ਦੇ ਚਲ਼ ਦੇ ਹੀ ਉਹ ਖੇਤਰ ਦਾ ਵਿਕਾਸ ਕਰ ਪਾ ਰਹੇ ਹਨ। ਉਨ੍ਹਾਂ ਵਿਸ਼ਵਾਸ ਪ੍ਰਕਟਾਇਆ ਕਿ ਉਹ ਅਗਾਂਹ ਤੋਂ ਵੀ ਫਗਵਾੜਾ ਵਾਸੀਆਂ ਦੇ ਵਿਸ਼ਵਾਸ ਦੇ ਖਰਾਂ ਉੱਤਰਨਗੇ।
ਕਾਂਗਰਸੀ ਨੇਤਾ ਤੇਜਿੰਦਰ ਬਾਵਾ ਨੇ ਕਿਹਾ ਕਿ ਜਦੋਂ ਤੋ ਫਗਵਾੜਾ ਨੂੰ ਸ.ਧਾਲੀਵਾਲ ਵਰਗੇ ਵਿਧਾਇਕ ਮਿਲੇ ਹਨ,ਫਗਵਾੜਾ ਵਿਚ ਵਿਕਾਸ ਦੀ ਹਨੇਰੀ ਆਈ ਹੈ। ਕੋਈ ਖੇਤਰ ਅਜਿਹਾ ਨਹੀਂ ਹੈ ਜਿੱਥੇ ਕੋਈ ਨਾ ਕੋਈ ਵਿਕਾਸ ਦਾ ਕੰਮ ਨਾ ਚੱਲ ਰਿਹਾ ਹੋਵੇ। ਸ਼ਹਿਰ ਵਿਚ ਪਿੰਡਾ ਵਿਚ ਸੜਕਾਂ ਬਣ ਰਹਿਆਂ ਹਨ,ਲੱਗਦਾ ਹੈ ਸ਼ਹਿਰ ਦੀ ਉਨ੍ਹਾਂ ਦੀ ਰਹਿਨੁਮਾਈ ਵਿਚ ਬਦਲ ਰਿਹਾ ਹੈ,ਤਰੀਕ ਕਰ ਰਿਹਾ ਹੈ। ਉਹ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਵਿਚ ਅਰਦਾਸ ਕਰਦੇ ਹਨ ਕਿ ਵਿਧਾਇਕ ਧਾਲੀਵਾਲ ਨੂੰ ਲੰਬੀ ਉਮਰ ਦੇਵੇ ਤਾਂ ਕਿ ਫਗਵਾੜਾ ਨੂੰ ਉਨ੍ਹਾਂ ਵਰਗੇ ਵਿਕਾਸ ਦੇ ਮਸੀਹਾ ਦੀ ਅਗਵਾਈ ਮਿਲਦੀ ਰਹੇ। ਇਸ ਮੌਕੇ ਸ.ਧਾਲੀਵਾਲ ਨੇ ਜਿੱਤ ਦਾ ਇੱਕ ਵਰਾ ਪੂਰਾ ਹੋਣ ਤੇ ਕੇਕ ਕੱਟਿਆ ਅਤੇ ਸਭਨਾਂ ਨੂੰ ਵਧਾਈ ਦਿੱਤੀ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਨਰੇਸ਼ ਭਾਰਦਵਾਜ,ਵਿਨੋਦ ਵਰਮਾਨੀ,ਕਾਂਗਰਸ ਦੀ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ,ਸੁਸ਼ੀਲ ਮੈਣੀ,ਸਾਬਕਾ ਸ਼ਹਿਰੀ ਪ੍ਰਧਾਨ ਗੁਰਜੀਤ ਪਾਲ ਵਾਲੀਆ, ਸਾਬਕਾ ਕੌਂਸਲਰ ਮਨੀਸ਼ ਪ੍ਰਭਾਕਰ,ਜਤਿੰਦਰ ਵਰਮਾਨੀ,ਬੰਟੀ ਵਾਲੀਆ,ਅਵਿਨਾਸ਼ ਗੁਪਤਾ,ਆਸ਼ੂ ਸ਼ਰਮਾ,ਅਸ਼ੋਕ ਵਧਵਾ,ਬੰਟੀ ਸ਼ਰਮਾ,ਰਵਿੰਦਰ ਭੱਲਾ,ਜਤਿੰਦਰ ਬੌਬੀ,ਗੁਲਸ਼ਨ ਟੱਕਰ,ਆਸ਼ੂ ਮਾਰਕੰਡਾ,ਦੀਪੂ ਸੇਠੀ,ਸਾਹਿਲ ਭਗਤਪੁਰਾ ਆਦਿ ਸ਼ਾਮਲ ਸਨ।