ਫਗਵਾੜਾ (ਸ਼ਿਵ ਕੋੜਾ) ਸਰਬ ਨੌਜਵਾਨ ਸਭਾ (ਰਜਿ:) ਫਗਵਾੜਾ ਦਾ ਇੱਕ ਵਫਦ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਹਲਕਾ ਵਿਧਾਇਕ ਸ੍ਰ: ਬਲਵਿੰਦਰ ਸਿੰਘ ਧਾਲੀਵਾਲ ਨੂੰ ਮਿਲਿਆ।  ਇਸ ਮੌਕੇ ਸਰਬ ਨੌਜਵਾਨ ਸਭਾ ਵਲੋਂ ਗੁਰੂ ਹਰਿਗੋਬਿੰਦ ਨਗਰ, ਇਮਪਰੂਵਮੈਂਟ ਟਰੱਸਟ ਦੀ ਇਮਾਰਤ ਵਿੱਚ ਔਰਤਾਂ ਨੂੰ ਕਿੱਤਾ ਮੁੱਖੀ ਬਣਾਉਣ ਲਈ ਚਲ ਰਹੇ ਸਿਖਲਾਈ ਸੈਂਟਰ ਬਾਰੇ ਵਿਚਾਰ ਚਰਚਾ ਕੀਤੀ ਗਈ । ਇਸ ਮੌਕੇ  ਗੁਰਮੀਤ ਪਲਾਹੀ, ਹੁਸਲ ਲਾਲ  ਜੇ.ਸੀ.ਟੀ.ਮਿੱਲ, ਕੁਲਬੀਰ ਬਾਵਾ, ਉਂਕਾਰ ਜਗਦੇਵ, ਡਾ: ਨਰੇਸ਼ ਬਿੱਟੂ, ਜੋਗਿੰਦਰ ਕੁਮਾਰ ਆਦਿ ਹਾਜ਼ਰ ਸਨ।