ਫਗਵਾੜਾ 19 ਅਗਸਤ (ਸ਼ਿਵ ਕੋੜਾ) ਫਗਵਾੜਾ ਦੇ ਅਸ਼ੀਸ਼ ਹੋਟਲ ਅਤੇ ਸੰਪੂਰਨਾ ਫੀਡਜ਼ ਦੇ ਮਾਲਕ ਅਸ਼ੀਸ਼ ਗੁਪਤਾ ਦਾ ਫਗਵਾੜਾ ਵਿਖੇ ਅਚਾਨਕ ਦਿਹਾਂਤ ਹੋ ਗਿਆ ਮਿਲੀ ਜਾਣਕਾਰੀ ਦੇ ਚਲਦਿਆਂ ਉਨ੍ਹਾਂ ਨੂੰ ਛਾਤੀ ਵਿੱਚ ਦਰਦ ਅਤੇ ਬੇਚੈਨੀ ਦੇ ਚਲਦਿਆਂ ਗਾਂਧੀ ਹਸਪਤਾਲ ਫਗਵਾੜਾ ਵਿਖੇ ਲਿਆਂਦਾ ਗਿਆ ਸੀ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਇੱਥੇ ਵਰਨਣਯੋਗ ਹੈ ਕਿ ਉਹ ਫਗਵਾੜਾ ਦੇ ਜਾਣੇ ਪਹਿਚਾਣੇ ਬਿਜ਼ਨਸਮੈਨ ਅਤੇ ਸਮਾਜ ਸੇਵਕ ਸਨ ਇਹ ਖ਼ਬਰ ਮਿਲਦਿਆਂ ਹੀ ਪੂਰੇ ਸ਼ਹਿਰ ਵਿਚ ਸ਼ੋਕ ਦੀ ਲਹਿਰ ਦੌੜ ਗਈ