ਫਗਵਾੜਾ (ਸ਼਼ਿਵ ਕੋੋੜਾ) ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਦੇ ਨਿਰਦੇਸ਼ ਅਨੁਸਾਰ ਮਹਾਮੰਤਰੀ ਪੰਜਾਬ ਜੀਵਨ ਗੁਪਤਾ ਵਲੋਂ ਫਗਵਾੜਾ ਦੇ ਭਾਜਪਾ ਆਗੂ ਆਸ਼ੂ ਪੁਰੀ ਨੂੰ ਸੂਬਾ ਕਾਰਜਕਾਰਣੀ ਦਾ ਵਿਸ਼ੇਸ਼ ਇਨਵਾਇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਆਪਣੀ ਨਿਯੁਕਤੀ ਲਈ ਆਸ਼ੂ ਪੁਰੀ ਨੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ, ਮਹਾ ਮੰਤਰੀ ਜੀਵਨ ਗੁਪਤਾ ਤੋਂ ਇਲਾਵਾ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਰਾਜੇਸ਼ ਬਾਘਾ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਜੋ ਮਾਣ ਸਤਿਕਾਰ ਪਾਰਟੀ ਨੇ ਦਿੱਤਾ ਹੈ ਉਸ ਲਈ ਉਹ ਹਾਈਕਮਾਂਡ ਦੇ ਧੰਨਵਾਦੀ ਹਨ ਅਤੇ ਪਾਰਟੀ ਦੀ ਚੜ੍ਹਦੀ ਕਲਾ ਅਤੇ ਮਜਬੂਤੀ ਲਈ ਪਹਿਲਾਂ ਤੋਂ ਵੀ ਜਿਆਦਾ ਤਨਦੇਹੀ ਨਾਲ ਯਤਨਸ਼ੀਲ ਹੋਣਗੇ।