ਫਰਵਰੀ (ਸ਼ਿਵ ਕੋੜਾ) ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਸੈਕਟਰ 8-ਸੀ ਚੰਡੀਗੜ੍ਹ ਵਿਖੇ ਆਯੋਜਿਤ ਨੈਸ਼ਨਲ ਡ੍ਰਾਇਟਸ-64 ਚੈਂਪੀਅਨਸ਼ਿਪ ਵਿਚ ਫਗਵਾੜਾ ਦੇ ਤਿੰਨ ਖਿਡਾਰੀਆਂ ਨੇ ਗੋਲਡ ਮੈਡਲ ਜਿੱਤ ਕੇ ਜਿਲ੍ਹਾ ਕਪੂਰਥਲਾ ਦਾ ਨਾਮ ਰੋਸ਼ਨ ਕੀਤਾ ਹੈ। ਟੂਰਨਾਮੈਂਟ ਵਿਚ ਭਾਰਤ ਦੇ ਵੱਖ ਵੱਖ ਸੂਬਿਆਂ ‘ਚ ਪੰਜਾਬ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਵੈਸਟ ਬੰਗਾਲ ਆਦਿ ਦੇ ਕਰੀਬ 150 ਖਿਡਾਰੀਆਂ ਨੇ ਭਾਗ ਲਿਆ ਸੀ। ਵਧੇਰੇ ਜਾਣਕਾਰੀ ਦਿੰਦਿਆਂ ਨੈਸ਼ਨਲ ਡ੍ਰਾਇਟਸ-64 ਦੇ ਤਕਨੀਕੀ ਨਿਦੇਸ਼ਕ ਡਾ. ਵਿਕਾਸ ਅਤੇ ਜਨਰਲ ਸਕੱਤਰ ਬਲਵਿੰਦਰ ਸਿੰਘ ਜੋਹਲ ਨੇ ਦੱਸਿਆ ਕਿ ਫਗਵਾੜਾ ਤੋਂ ਕੋਚ ਪਰਨੀਸ਼ ਕੁਮਾਰ ਨੇ ਅੰਡਰ-40, ਸੰਜਨਾ ਗਾਟ ਨੇ ਅੰਡਰ-19 ਅਤੇ ਕ੍ਰਿਸ਼ ਸੁੰਨੜ ਨੇ ਅੰਡਰ-17 ਵਿਚ ਗੋਲਡ ਮੈਡਲ ਪ੍ਰਾਪਤ ਕਰਕੇ ਨੇਪਾਲ ‘ਚ ਹੋਣ ਵਾਲੀ ਅਗਲੀ ਪ੍ਰਤਿਯੋਗਿਤਾ ਲਈ ਕੁਆਲੀਫਾਈ ਕਰ ਲਿਆ ਹੈ। ਇਸ ਮੌਕੇ ਕੋਚ ਪਰਨੀਸ਼ ਕੁਮਾਰ ਜੋ ਕਿ ਜਿਲਾ ਕਪੂਰਥਲਾ ਦੇ ਜਨਰਲ ਸਕੱਤਰ ਵੀ ਹਨ ਨੇ ਕਿਹਾ ਕਿ ਚੰਡੀਗੜ੍ਹ ਦਾ ਇਤਿਹਾਸ ਨੇਪਾਲ ਵਿਚ ਵੀ ਦੁਹਰਾਇਆ ਜਾਵੇਗਾ ਅਤੇ ਇਸੇ ਤਰ੍ਹਾਂ ਗੋਲਡ ਮੈਡਲ ਜਿੱਤਣਗੇ ਜਿਸਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ।