ਫਗਵਾੜਾ,9 ਅਕਤੂਬਰ (ਸ਼ਿਵ ਕੋੜਾ) ਨਗਰ ਨਿਗਮ ਫਗਵਾੜਾ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਸ੍ਰ ਸੁਰਿੰਦਰ ਸਿੰਘ ਵਾਲੀਆ ਦਾ ਅੱਜ ਸਵੇਰੇ ਤੜਕਸਾਰ ਦਿੱਲੀ ਵਿਖੇ ਦੇਹਾਂਤ ਹੋ ਗਿਆ ਉਨਾਂ ਨੇ ਆਪਣੀ ਆਖਰੀ ਸਾਹ ਦਿੱਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲਏ। ਸੁਰਿੰਦਰ ਸਿੰਘ ਵਾਲੀਆ ਦੀ ਮੌਤ ਦੀ ਜਾਣਕਾਰੀ ਉਨ੍ਹਾਂ ਦੇ ਭਰਾ ਗਜਵੀਰ ਸਿੰਘ ਗੇਜੂ ਵਾਲੀਆ ਨੇ ਦਿੱਤੀ। ਵਰਨਣਯੋਗ ਹੈ ਕਿ  ਸੁਰਿੰਦਰ ਸਿੰਘ ਵਾਲੀਆ ਜਿੱਥੇ ਫਗਵਾੜਾ ਦੇ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਤੇ ਰਹਿੰਦਿਆਂ ਸ਼ਹਿਰ ਦੀ ਬਿਹਤਰੀ ਲਈ ਵਧੀਆ ਉਪਰਾਲੇ ਕੀਤੇ ਸਨ ਉੱਥੇ ਹੀ ਉਨ੍ਹਾਂ ਵਲੋਂ ਵਿਧਾਨ ਸਭਾ ਹਲਕਾ ਫਗਵਾੜਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਬਿਹਤਰੀ ਲਈ ਵੀ ਯਤਨਸ਼ੀਲ ਰਹੇ। ਸੁਰਿੰਦਰ ਸਿੰਘ ਵਾਲੀਆ ਦੇ ਅੰਤਿਮ ਸੰਸਕਾਰ ਦਾ ਹਾਲੇ ਤੱਕ ਪਰਿਵਾਰ ਵਲੋਂ ਕੋਈ ਸਪੱਸ਼ਟ ਨਹੀ ਕੀਤਾ ਗਿਆ ਹੈ ਕੇ ਕਦੋ ਕੀਤਾ ਜਾਣਾ ਹੈ। ਦੱਸ ਦਈਏ ਕਿ  ਵਾਲੀਆ ਕੋਰੋਨਾ ਵਾਇਰਸ ਤੋਂ ਪੀੜਤ ਹੋ ਗਏ ਸੀ ਜਿਸ ਤੋਂ ਬਾਅਦ ਉਹਨਾਂ ਦਾ ਇਲਾਜ ਦਿੱਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਚੱਲ ਰਿਹਾ ਸੀ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਕੋਰੋਨਾ ਰਿਪੋਰਟ ਤਾਂ ਨੈਗੇਟਿਵ ਸੀ ਪਰ ਸਿਹਤ ਵਿੱਚ ਕੋਈ ਖਾਸ ਸੁਧਾਰ ਨਹੀ ਹੋ ਪਾਇਆ ਜਿਸ ਦੇ ਚੱਲਦਿਆਂ ਉਨ੍ਹਾਂ ਦੀ ਅੱਜ ਸਵੇਰੇ ਤੜਕਸਾਰ ਮੌਤ ਹੋ ਗਈ।  ਵਾਲੀਆ ਦੀ ਬੇਵਕਤੀ ਮੌਤ ਤੇ ਅਕਾਲੀ ਆਗੂ ਸਰਵਣ ਸਿੰਘ ਕੁਲਾਰ, ਜਿਲ੍ਹਾ ਨਵਾਂਸ਼ਹਿਰ ਦੇ ਇੰਚਾਰਜ  ਜਰਨੈਲ ਸਿੰਘ ਵਾਹਦ, ਜਿਲ੍ਹਾ ਪ੍ਰਧਾਨ ਕਪੂਰਥਲਾ  ਰਣਜੀਤ ਸਿੰਘ ਖੁਰਾਣਾ,ਅਕਾਲੀ ਆਗੂ ਬਲਜਿੰਦਰ ਸਿੰਘ ਸਾਬਕਾ ਸਰਪੰਚ ਫਤਹਿਗੜ੍ਹ, ਸਾਬਕਾ ਕੌਂਸਲਰ ਬੀਬੀ ਪਰਮਜੀਤ ਕੌਰ ਕੰਬੋਜ਼, ਸਾਬਕਾ ਕੌਂਸਲਰ ਬੀਬੀ ਸਰਬਜੀਤ ਕੌਰ, ਸਾਬਕਾ ਕੌਂਸਲਰ ਪੁਸ਼ਪਿੰਦਰ ਕੌਰ, ਅਕਾਲੀ ਆਗੂ ਪ੍ਰਿਤਪਾਲ ਸਿੰਘ ਮੰਗਾ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ, ਰਾਜਨੀਤਕ ਦਲਾਂ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।