ਫਗਵਾੜਾ 18 ਅਗਸਤ (ਸ਼ਿਵ ਕੋੜਾ) ਫਗਵਾੜਾ ਦੇ ਨਜਦੀਕੀ ਪਿੰਡ ਵਾਹਦ ਵਿਖੇ ਮਕਬੂਜਾ ਆਦੀਵਾਸੀ ਜਮੀਨ ਉੱਪਰ ਭਾਰਤੀ ਸੰਵਿਧਾਨ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਦਾ ਬੁੱਤ ਲਗਾਉਣ ਨੂੰ ਲੈ ਕੇ ਹੋਏ ਵਿਵਾਦ ਵਿਚ ਫਗਵਾੜਾ ਪੁਲਿਸ ਉਪਰ ਪਿੰਡ ਵਾਸੀਆਂ ਅਤੇ ਬਸਪਾ ਆਗੂਆਂ ਖਿਲਾਫ ਦਰਜ ਐਫ.ਆਈ.ਆਰ. ਨੂੰ ਨਾਇੰਨਸਾਫੀ ਦੱਸਦਿਆਂ ਅੱਜ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਰਛਪਾਲ ਰਾਜੂ ਨੇ ਕਿਹਾ ਕਿ ਪੁਲਿਸ ਨੇ ਸੱਤਾ ਧਿਰ ਦੇ ਸਿਆਸੀ ਦਬਾਅ ਹੇਠ ਅਜਿਹਾ ਕੀਤਾ ਹੈ ਜੋ ਕਿ ਸਰਾਸਰ ਗਲਤ ਹੈ। ਉਹਨਾਂ ਦਰਜ ਕੀਤੇ ਪਰਚੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਬਾਬਾ ਸਾਹਿਬ ਦੀ ਪ੍ਰਤਿਮਾ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਹਨਾਂ ਪੰਜਾਬ ਸਰਕਾਰ ਨੂੰ ਹਰ ਫਰੰਟ ਤੇ ਫੇਲ ਦੱਸਿਆ ਅਤੇ ਕਿਹਾ ਕਿ ਕੈਪਟਨ ਸਰਕਾਰ ਦੀ ਵਜਾ ਨਾਲ ਹੀ ਸੂਬੇ ਵਿਚ ਸਵਾ ਸੌ ਲੋਕ ਜਹਿਰੀਲੀ ਸ਼ਰਾਬ ਪੀਣ ਕਰਕੇ ਬੇਮੌਤ ਮਾਰੇ ਗਏ ਹਨ। ਇਕ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਬਸਪਾ ਨਗਰ ਨਿਗਮ ਚੋਣਾ ਲਈ ਪੂਰੀ ਤਰਾ ਤਿਆਰ ਹੈ। ਜਦੋਂ ਵੀ ਚੋਣ ਕਮੀਸ਼ਨ ਵਲੋਂ ਐਲਾਨ ਹੋਵੇਗਾ ਫਗਵਾੜਾ ਦੀਆਂ ਕੁੱਲ 50 ਸੀਟਾਂ ਤੇ ਮਜਬੂਤ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਜਾਣਗੇ। ਇਸ ਮੌਕੇ ਸ੍ਰੀਮਤੀ ਰਚਨਾ ਦੇਵੀ, ਐਡਵੋਕੇਟ ਕੁਲਦੀਪ ਭੱਟੀ, ਸਤਨਾਮ ਬਿਰਹਾ, ਮੱਖਣ ਚੌਹਾਨ ਆਦਿ ਹਾਜਰ ਸਨ।