ਫਗਵਾੜਾ 28 ਮਾਰਚ (ਸ਼ਿਵ ਕੋੜਾ) ਸ੍ਰੀ ਖਾਟੂ ਸ਼ਾਮ ਮੰਦਿਰ ਫਰੈਂਡਜ਼ ਕਲੋਨੀ ਫਗਵਾੜਾ ਦੇ ਮੁੱਖ ਸੇਵਾਦਾਰ ਪੰਡਿਤ ਜੁਗਲ ਕਿਸ਼ੋਰ ਦੀ ਅਗਵਾਈ ਹੇਠ ਸਥਾਨਕ ਰੇਲਵੇ ਸਟੇਸ਼ਨ ‘ਤੇ ਲਗਾਤਾਰ ਪੰਜਵੇ ਹਫਤੇ ਸ਼ਾਮ ਰਸੋਈ ਦੇ ਬੈਨਰ ਹੇਠ ਸਥਾਨਕ ਰੇਲਵੇ ਪਲੇਟਫਾਰਮ ਉੱਪਰ ਦੁਪਿਹਰ ਦੇ ਖਾਣੇ ਦੀ ਸੇਵਾ ਫਰੀ ਵਰਤਾਈ ਗਈ। ਅੱਜ ਦੇ ਲੰਗਰ ਦਾ ਸ਼ੁੱਭ ਆਰੰਭ ਸਟੇਸ਼ਨ ਸੁਪਰਡੈਂਟ ਸ੍ਰੀ ਗਿਆਨ ਚੰਦ ਵਲੋਂ ਕਰਵਾਇਆ ਗਿਆ। ਉਹਨਾਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕੋਰੋਨਾ ਆਫਤ ਦੌਰਾਨ ਸਟੇਸ਼ਨ ਸਟਾਫ, ਕੁਲੀਆਂ ਅਤੇ ਰੇਲਵੇ ਦੇ ਮੁਸਾਫ਼ਰਾਂ ਲਈ ਦੁਪਿਹਰ ਦੇ ਖਾਣੇ ਦੀ ਫਰੀ ਵਿਵਸਥਾ ਇਕ ਵਧੀਆ ਉਪਰਾਲਾ ਹੈ। ਇਸ ਮੌਕੇ ਸਮਾਜ ਸੇਵਕ ਗੁਰਦੀਪ ਸਿੰਘ ਕੰਗ ਵੀ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਆਪਣੇ ਹੱਥੀਂ ਲੰਗਰ ਦੀ ਸੇਵਾ ਵਰਤਾਈ। ਉਹਨਾਂ ਵੀ ਪੰਡਤ ਜੁਗਲ ਕਿਸ਼ੋਰ ਅਤੇ ਉਹਨਾਂ ਦੀ ਟੀਮ ਵਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਵਿਨੋਦ ਕੁਮਾਰ, ਹੇਮੰਤ ਕੁਮਾਰ, ਅਨਮੋਲ, ਯੋਗੇਸ਼, ਮੋਹਿਤ ਤੇ ਰੌਣਕ ਤੇ ਕੌਸ਼ਿਕ ਆਦਿ ਹਾਜਰ ਸਨ।