ਫਗਵਾੜਾ, 26 ਜੁਲਾਈ 2021 (ਸ਼ਿਵ ਕੋੜਾ) :ਸਕੇਪ ਸਾਹਿੱਤਕ ਸੰਸਥਾ (ਰਜਿ:) ਵਲੋਂ ਆਪਣਾ ਮਹੀਨਾ ਵਾਰ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਕਵੀਆਂ ਨੇ ਸ਼ਿਰਕਤ ਕੀਤੀ ਅਤੇ ਮੌਜੂਦਾ ਸਮੇਂ ਦੇ ਹਾਲਾਤਾਂ, ਸਾਵਣ ਅਤੇ ਵੱਖ-ਵੱਖ ਵਿਸ਼ਿਆਂ ਸਬੰਧੀ ਆਪਣੀਆਂ ਕਵਿਤਾਵਾਂ ਸੁਣਾ ਕੇ ਚੰਗਾ ਰੰਗ ਬੰਨਿਆ। ਪ੍ਰਧਾਨਗੀ ਮੰਡਲ ਵਿੱਚ ਪ੍ਰਸਿੱਧ ਸਾਹਿੱਤਕਾਰ ਡਾ: ਸੰਧੂ ਵਰਿਆਣਵੀ, ਪ੍ਰਿੰਸੀਪਲ ਭਜਨ ਸਿੰਘ ਵਿਰਕ, ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਕਵੀ ਬਲਦੇਵ ਰਾਜ ਕੋਮਲ, ਸੋਢੀ ਸੱਤੋਵਾਲੀਆ, ਸਕੇਪ ਸਾਹਿੱਤਕ ਸੰਸਥਾ ਦੇ ਪ੍ਰਧਾਨ ਰਵਿੰਦਰ ਚੋਟ, ਪ੍ਰਸਿੱਧ ਗ਼ਜ਼ਲਗੋ ਜਸਪਾਲ ਜ਼ੀਰਵੀ ਸ਼ਾਮਲ ਸਨ। ਕਵੀ ਸੀਤਲ ਰਾਮ ਬੰਗਾ, ਗੁਰਨਾਮ ਸਿੰਘ, ਲਾਲੀ ਕਰਤਾਰਪੁਰੀ, ਲਸ਼ਕਰ  ਸਿੰਘ, ਰਵਿੰਦਰ ਰਾਏ, ਸੁਖਦੇਵ ਸਿੰਘ ਗੰਡਮ,ਕਮਲੇਸ਼ ਸੰਧੂ, ਮਨਦੀਪ ਸਿੰਘ, ਸੁਨੀਤਾ ਰਾਣੀ,ਦੇਵ ਰਾਜ ਦਾਦਰ, ਸੋਹਨ  ਸਿੰਘ ਭਿੰਡਰ, ਜਸਪਾਲ ਜ਼ੀਰਵੀ, ਤਰਲੋਕ ਸਿੰਘ, ਕਵੀ ਬਲਦੇਵ ਰਾਜ ਕੋਮਲ, ਸੋਢੀ ਸੱਤੋਵਾਲੀਆ, ਰਵਿੰਦਰ ਚੋਟ, ਡਾ: ਸੰਧੂ ਵਰਿਆਣਵੀ, ਪ੍ਰਿੰਸੀਪਲ ਭਜਨ ਸਿੰਘ ਵਿਰਕ, ਪ੍ਰਸਿੱਧ ਗ਼ਜ਼ਲਗੋ ਜਸਪਾਲ ਜ਼ੀਰਵੀ ਨੇ ਕਵਿਤਾਵਾਂ ਸੁਣਾਈਆਂ। ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ, ਬਸੰਤ ਸੁਹੇਲ ਪਬਲੀਕੇਸ਼ਨ ਫਗਵਾੜਾ ਦੇ ਸ਼੍ਰੀ ਵਿਰਦੀ, ਰਾਮ ਲੁਭਾਇਆ ਜਨਰਲ ਸਕੱਤਰ ਸੀਨੀਅਰ ਸਿਟੀਜਨ ਵੈਲਫੇਅਰ ਸੁਸਾਇਟੀ ਨੇ ਹਾਜ਼ਰ ਸਨ। ਪੰਜਾਬੀ ਵਿਰਸਾ ਟਰੱਸਟ (ਰਜਿ.) ਵਲੋਂ ਕਮਲ ਬੰਗਾ ਸੈਕਰਾਮੈਂਟੋ ਦਾ ਛਾਪਿਆ ਗਿਆ ਕਾਵਿ-ਸੰਗ੍ਰਹਿ “ਸ਼ਬਦਾਂ ਦੀ ਫ਼ਕੀਰੀ” ਸਕੇਪ ਸਾਹਿੱਕਤ ਸੰਸਥਾ ਵਲੋਂ ਕਰਵਾਏ ਗਏ ਇੱਕ ਵਿਸ਼ੇਸ਼  ਸਮਾਗਮ ਦੌਰਾਨ ਲੋਕ ਅਰਪਨ ਕੀਤਾ ਗਿਆ।