ਫਗਵਾੜਾ (ਸ਼ਿਵ ਕੋੜਾ) ਕਿਸਾਨ ਸੰਘਰਸ਼ ਦੇ ਹੱਕ `ਚ ਆਯੋਜਿਤ ਇੱਕ ਸੈਮੀਨਾਰ ਵਿੱਚ ਪੰਜਾਬ ਦੇ ਪ੍ਰਸਿੱਧ ਲੇਖਕਾਂਬੁੱਧੀਜੀਵੀਆਂ ਅਤੇ ਕਿਸਾਨ ਆਗੂਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆਜਿਹਨਾਂ ਵਿੱਚ ਪ੍ਰਸਿੱਧ ਕਾਲਮਨਵੀਸ ਡਾ: ਗੁਰਚਰਨ ਸਿੰਘ ਨੂਰਪੁਰਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀਐਡਵੋਕੇਟ ਜੋਬਨਜੀਤ ਸਿੰਘ ਬੀ.ਕੇ.ਯੂ. ਕ੍ਰਾਂਤੀਕਾਰੀਲਵਪ੍ਰੀਤ ਫੇਰੋਕੇਪ੍ਰਧਾਨ ਯੂਥ ਫਾਰ ਸਵਰਾਜ ਪੰਜਾਬਸੁਖਪਾਲ ਸਿੰਘ ਰਾਣਾਨੁਮਾਇੰਦਾ ਭਾਰਤੀ ਕਿਸਾਨ ਯੂਨੀਅਨ ਕਾਦੀਆਂਮੁਖਤਿਆਰ ਸਿੰਘ ਭਾਈ ਘਨੱਈਆ ਸੇਵਾ ਸੁਧਾਇਆਡਾ: ਨਵਕਿਰਨ ਕੌਰ ਸੰਪਾਦਕ ਟਰਾਲੀ ਟਾਈਮਜ਼ ਪ੍ਰਸਿੱਧ ਚਿੰਤਕ ਤੇ ਲੇਖਕ ਸੁਖਦਰਸ਼ਨ ਨੱਤਕਰਨਲ ਹਰਚਰਨ ਸਿੰਘ ਬਾਜਵਾਰਣਜੀਤ ਸਿੰਘ ਬਾਜਵਾ ਆਗੂ ਕਿਸਾਨ ਯੂਨੀਅਨ, ਪ੍ਰਿੰਸੀਪਲ ਤਰਸੇਮ ਸਿੰਘ ਸੈਣੀਪ੍ਰਿੰਸੀਪਲ ਗੁਰਮੀਤ ਸਿੰਘ ਸੈਣੀ ਨੇ ਆਪਣੇ ਵਿਚਾਰ ਪੇਸ਼ ਕੀਤੇ। ਬੁਲਾਰਿਆਂ ਨੇ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਅਤੇ ਕਿਸਾਨਾਂ ਦੀਆਂ ਫਸਲਾਂ ਲਈ ਘੱਟੋ ਘੱਟ ਮੁੱਲ ਨਿਰਧਾਰਤ ਕਰਨ ਦੀ ਮੰਗ ਨੂੰ ਪ੍ਰਵਾਨ ਕਰਨ ਲਈ ਕੇਂਦਰ ਸਰਕਾਰ ਤੇ ਜ਼ੋਰ ਦਿੱਤਾ ਗਿਆ। ਡਾ: ਗੁਰਚਰਨ ਸਿੰਘ ਨੂਰਪੁਰ ਨੇ ਕਿਹਾ ਕਿ ਕਿਸਾਨੀ ਅੰਦੋਲਨ ਦਾ ਆਮ ਪੰਜਾਬੀ ਦੇ ਚਿੰਤਨ ਉਤੇ ਵੱਡਾ ਅਸਰ ਹੋਇਆ ਹੈ। ਡਾ: ਕਿਰਨਜੋਤ ਕੌਰ ਨੇ ਕਿਸਾਨ ਜਥੇਬੰਦੀਆਂ ਦੀ ਅਗਵਾਈ `ਚ ਚਲਾਏ ਜਾ ਰਹੇ ਕਿਸਾਨ ਅੰਦੋਲਨ ਨੂੰ ਇਤਿਹਾਸਕ ਦੱਸਿਆ। ਲਵਪ੍ਰੀਤ ਫੇਰੋਕੇ ਨੇ ਨੌਜਵਾਨਾਂ ਵਲੋਂ ਇਸ ਸੰਘਰਸ਼ `ਚ ਪਾਏ ਜਾ ਰਹੇ ਯੋਗਦਾਨ ਅਤੇ ਅਗਵਾਈ ਦੀ ਸਰਾਹੁਨਾ ਕਰਦਿਆਂ ਕਿਹਾ ਕਿ ਨੌਜਵਾਨਾਂਬਜ਼ੁਰਗਾਂ ਅਤੇ ਔਰਤਾਂ ਦੀ ਭਾਗੀਦਾਰੀ ਨੇ ਇਸ ਅੰਦੋਲਨ ਦੀਆਂ ਜੜ੍ਹਾਂ ਮਜ਼ਬੂਤ ਕੀਤੀਆਂ ਹਨ। ਕਰਨਲ ਹਰਚਰਨ ਸਿੰਘ ਬਾਜਵਾ ਨੇ ਪ੍ਰਵਾਸੀ ਪੰਜਾਬੀਆਂ ਵਲੋਂ ਅੰਦੋਲਨ `ਚ ਪਾਏ ਜਾ ਰਹੇ ਹਰ ਕਿਸਮ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਤਰਸੇਮ ਸਿੰਘ ਸੈਣੀ ਨੇ ਸਭਨਾਂ ਹਾਜ਼ਰ ਨੂੰ ਜੀਅ ਆਇਆ ਕਿਹਾ ਤੇ ਧੰਨਵਾਦ ਕੀਤਾ। ਇਸ ਸਮੇਂ ਹੋਰਨਾਂ ਤੋਂ ਬਿਨਾਂ ਸੁਖਵਿੰਦਰ ਸਿੰਘ ਸੱਲ ਪਲਾਹੀਜੱਸੀ ਸੱਲਗੋਬਿੰਦ ਸਿੰਘ ਸੱਲ ਵੇਟਲਿਫਟਿੰਗ ਕੋਚਸੁਖਵਿੰਦਰ ਸਿੰਘ ਪ੍ਰਧਾਨ ਸਰਬ ਨੌਜਵਾਨ ਸਭਾਜਤਿੰਦਰ ਰਾਹੀਡਾ: ਨਰੇਸ਼ ਬਿੱਟੂ, ਰਾਜਕੁਮਾਰ ਕਨੌਜੀਆ, ਪਰਮਜੀਤ ਸਿੰਘ ਬਾਜਵਾ, ਨਿਰਮਲ ਸਿੰਘ ਬਾਜਵਾ ਆਦਿ ਹਾਜ਼ਰ ਸਨ।