ਫਗਵਾੜਾ 30 ਨਵੰਬਰ (ਸ਼ਿਵ ਕੋੜਾ) ਪੰਜਾਬ ਕੋ-ਆਪਰੇਟਿਵ ਸੁਸਾਇਟੀ ਕਰਮਚਾਰੀ ਯੂਨੀਅਨ (ਦਰਜਾ ਚਾਰ) ਸੂਬਾ ਪੱਧਰ ਦੀ ਇਕ ਜਰੂਰੀ ਮੀਟਿੰਗ ਅੱਜ ਸਥਾਨਕ ਮਾਡਲ ਟਾਊਨ ਵਿਸ਼ਰਾਮ ਘਰ ਵਿਖੇ ਹੋਈ। ਜਿਸ ਵਿਚ ਜਿਲ•ਾ ਕਪੂਰਥਲਾ, ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਮੁਲਾਜਮਾ ਨੇ ਹਿੱਸਾ ਲਿਆ। ਇਸ ਦੌਰਾਨ ਸੁਸਾਇਟੀ ਦੀਆਂ ਹੱਕੀ ਮੰਗਾ ਸਬੰਧੀ ਵਿਚਾਰ ਵਟਾਂਦਰਾ ਕਰਨ ਉਪਰੰਤ ਸੁਸਾਇਟੀ ਦੇ ਜਿਲ•ਾ ਕਪੂਰਥਲਾ ਦੇ ਪ੍ਰਧਾਨ ਲੈਂਬਰ ਸਿੰਘ ਅਤੇ ਜਲੰਧਰ ਜਿਲ•ਾ ਪ੍ਰਧਾਨ ਗੁਰਦਾਵਰ ਸਿੰਘ ਨੇ ਦੱਸਿਆ ਕਿ ਰਜਿਸਟਰਾਰ ਸਹਿਕਾਰੀ ਸਭਾਵਾਂ ਚੰਡੀਗੜ•, ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਜਿਲ•ਾ ਕਪੂਰਥਲਾ ਅਤੇ ਸਹਾਇਕ ਰਜਿਸਟਰਾਰ ਫਗਵਾੜਾ ਵਲੋਂ ਵੱਖ-ਵੱਖ ਪੱਤਰਾਂ ਰਾਹੀਂ ਸੇਵਾਦਾਰਾਂ ਪਾਸੋਂ ਅੱਠ ਘੰਟੇ ਡਿਉਟੀ ਲੈਣ ਬਾਰੇ ਲਿਖੇ ਜਾਣ ਦੇ ਬਾਵਜੂਦ ਕੁੱਝ ਸੁਸਾਇਟੀਆਂ ਦੇ ਸਕੱਤਰ ਸੇਵਾਦਾਰਾਂ ਪਾਸੋਂ 24 ਘੰਟੇ ਤਕ ਡਿਉਟੀ ਲੈ ਰਹੇ ਹਨ ਜੋ ਕਿ ਸਰੇਆਮ ਕਾਨੂੰਨ ਦੀ ਉਲੰਘਣਾ ਹੈ। ਉਹਨਾਂ ਮੰਗ ਕੀਤੀ ਕਿ ਸੇਵਾਦਾਰਾਂ ਪਾਸੋਂ ਕਿਸੇ ਵੀ ਸੂਰਤ ਵਿਚ ਅੱਠ ਘੰਟੇ ਤੋਂ ਵੱਧ ਡਿਉਟੀ ਨਾ ਲਈ ਜਾਵੇ। ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਉਹਨਾਂ ਦੀਆਂ ਹੋਰ ਮੰਗਾਂ ਵਿਚ ਸੁਸਾਇਟੀ ਦੀ ਆਮਦਨ ਪੰਜਾਬ ਪੱਧਰ ਤੇ ਇਕੱਠੀ ਕਰਕੇ ਮਹੀਨਾਵਾਰ ਮੁਲਾਜਮਾ ਦੀ ਤਨਖਾਹ ਯਕੀਨੀ ਬਨਾਉਣਾ, ਮੁਲਾਜਮਾ ਦੀਆਂ ਬਦਲੀਆਂ ਜਿਲ•ਾ ਪੱਧਰ ਤੇ ਕਰਨਾ, ਲੋੜ ਅਨੁਸਾਰ ਭਰਤੀ ਅਤੇ ਨਵੀਂ ਭਰਤੀ ਦੀ ਪਾਵਰ ਰਜਿਸਟਰਾਰ ਚੰਡੀਗੜ• ਨੂੰ ਦੇਣਾ, ਮੁਲਾਜਮਾ ਦੀ ਪੈਨਸ਼ਨ ਲਈ ਤਨਖਾਹਾਂ ਵਿਚੋਂ ਫੰਡ ਦੀ ਵਿਵਸਥਾ, ਕੱਚੇ ਮੁਲਾਜਮਾ ਨੂੰ ਇਕ ਸਾਲ ਬਾਅਦ ਗਰੇਡ ਲਗਾ ਕੇ ਪੱਕਾ ਕਰਨਾ, ਮੁਲਾਜਮਾ ਦਾ ਸਰਵਿਸ ਰਿਕਾਰਡ ਮੁਕੱਮਲ ਰੱਖਣਾ, ਸਭਾਵਾਂ ਦੀਆਂ ਪ੍ਰਬੰਧਕ ਕਮੇਟੀਆਂ ਦੀ ਚੋਣ ਜਿਲ•ਾ ਪੱਧਰ ਤੇ ਕਰਨਾ, ਕਿਸੇ ਮੁਲਾਜਮ ਦੀ ਮੌਤ ਹੋਣ ਦੀ ਸੂਰਤ ਵਿਚ ਕਿਸੇ ਇਕ ਪਰਿਵਾਰਕ ਮੈਂਬਰ ਨੂੰ ਤੁਰੰਤ ਗਰੇਡ ਲਗਾ ਕੇ ਪੱਕੀ ਨੌਕਰੀ ਤੇ ਰੱਖਣਾ ਆਦਿ ਸ਼ਾਮਲ ਹਨ।