ਫਗਵਾੜਾ 2 ਸਤੰਬਰ (ਸ਼ਿਵ ਕੋੜਾ) ਫਗਵਾੜਾ ਵਿਧਾਨਸਭਾ ਹਲਕੇ ਤੋਂ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸ੍ਰ. ਜਸਵੀਰ ਸਿੰਘ ਗੜ੍ਹੀ ਨੂੰ ਅਕਾਲੀ-ਬਸਪਾ ਗਠਜੋੜ ਦਾ ਉਮੀਦਵਾਰ ਐਲਾਨੇ ਜਾਣ ਨਾਲ ਪਾਰਟੀ ਵਰਕਰਾਂ ਦਾ ਉਤਸ਼ਾਹ ਸਿਖਰਾਂ ਤੇ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਗੱਲਬਾਤ ਦੌਰਾਨ ਨਿਰਮਲ ਗੋਰਾ ਅਠੌਲੀ ਅਤੇ ਬਸਪਾ ਵਰਕਰ ਸ਼ਰਦਾ ਰਾਮ ਨੇ ਸਾਂਝੇ ਤੌਰ ਤੇ ਕੀਤਾ ਅਤੇ ਨਾਲ ਹੀ ਦਾਅਵਾ ਕੀਤਾ ਕਿ ਫਗਵਾੜਾ ਵਿਧਾਨਸਭਾ ਸੀਟ ਨੂੰ ਰਿਕਾਰਡ ਵੋਟਾਂ ਨਾਲ ਗਠਜੋੜ ਦੀ ਝੋਲੀ ਵਿਚ ਪਾਇਆ ਜਾਵੇਗਾ। ਉਹਨਾਂ ਕਿਹਾ ਕਿ ਸ੍ਰ. ਜਸਵੀਰ ਸਿੰਘ ਗੜ੍ਹੀ ਪੜ੍ਹੇ ਲਿਖੇ, ਸੂਝਵਾਨ ਸਿਆਸੀ ਆਗੂ ਹਨ ਜਿਹਨਾਂ ਨੇ ਪੰਜਾਬ ਪ੍ਰਧਾਨ ਦੇ ਤੌਰ ਤੇ ਬਸਪਾ ਨੂੰ ਪੰਜਾਬ ਭਰ ਵਿਚ ਮਜਬੂਤ ਹੀ ਨਹੀਂ ਕੀਤਾ ਬਲਕਿ ਵਰਕਰਾਂ ਦੇ ਦਿਲਾਂ ਵਿਚ ਖਾਸ ਜਗ੍ਹਾ ਵੀ ਬਣਾਈ ਹੈ। ਉਹ ਹਰ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਸ਼ਖਸੀਅਤ ਦੇ ਮਾਲਕ ਹਨ। ਇਸ ਲਈ ਫਗਵਾੜਾ ਦੀ ਵਿਸ਼ਾਲ ਅਲਖ ਜਗਾਓ ਰੈਲੀ ਦੌਰਾਨ ਠਾਠਾਂ ਮਾਰਦੇ ਬਸਪਾ ਤੇ ਅਕਾਲੀ ਵਰਕਰਾਂ ਦੇ ਵਿਸ਼ਾਲ ਸਮੂਹ ਦੀ ਹਾਜਰੀ ‘ਚ ਜਦੋਂ ਜਸਵੀਰ ਸਿੰਘ ਗੜ੍ਹੀ ਨੂੰ ਫਗਵਾੜਾ ਵਿਧਾਨਸਭਾ ਹਲਕੇ ਤੋਂ ਗਠਜੋੜ ਉਮੀਦਵਾਰ ਐਲਾਨਿਆ ਗਿਆ ਤਾਂ ਸਾਰੀਆਂ ਹੀ ਵਿਰੋਧੀ ਪਾਰਟੀਆਂ ਦੀ ਰਾਤਾਂ ਦੀ ਨੀਂਦ ਉਡ ਗਈ ਹੈ। ਵਿਰੋਧੀਆਂ ਨੂੰ ਆਪਣੀ ਹਾਰ ਸਾਫ ਨਜ਼ਰ ਆ ਰਹੀ ਹੈ। ਇਸ ਦੌਰਾਨ ਉਹਨਾਂ ਡਾ. ਸੁਖਵੀਰ ਸਲਾਰਪੁਰ ਨੂੰ ਬਸਪਾ ਦਾ ਸੂਬਾ ਜਨਰਲ ਸਕੱਤਰ ਐਲਾਨੇ ਜਾਣ ਦਾ ਸਵਾਗਤ ਵੀ ਕੀਤਾ।