ਫਗਵਾੜਾ 12 ਮਾਰਚ (ਸ਼਼ਿਵ ਕੋੋੜਾ) ਸ਼ਹਿਰ ਦੇ ਵਾਰਡ ਨੰਬਰ 37 ਵਿਖੇ ਸਾਬਕਾ ਨਗਰ ਕੋਂਸਲ ਫਗਵਾੜਾ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾ ਸਦਕਾ ਪ੍ਰੇਮ ਨਗਰ ਸੇਵਾ ਸੁਸਾਇਟੀ ਵਲੋਂ ਫਰੀ ਕੋਰੋਨਾ ਵੈਕਸੀਨ ਲਗਾਉਣ ਦੀ ਰਜਿਸਟ੍ਰੇਸ਼ਨ ਸਬੰਧ ਕੈਂਪ ਸੀਨੀਅਰ ਸਿਟੀਜਨ ਕੇਅਰ ਸੈਂਟਰ ਖੇੜਾ ਰੋਡ ਵਿਖੇ ਲਗਾਇਆ ਗਿਆ। ਇਸ ਦੌਰਾਨ ਰਜਿਸਟਰ ਕੀਤੇ ਬਜੁਰਗ ਵਿਅਕਤੀਆਂ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ ਦੇ ਇੰਜੈਕਸ਼ਨ ਲਗਾਏ ਗਏ। ਨਾਮ ਰਜਿਸਟਰ ਕਰਨ ਦੀ ਸੇਵਾ ਨਿਸ਼ਾਂਤ ਸਹਿਗਲ ਨੇ ਨਿਭਾਈ। ਇਸ ਤੌਂ ਇਲਾਵਾ ਕੈਂਪ ਦੌਰਾਨ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਵੀ ਆਨਲਾਈਨ ਅਪਲਾਈ ਕਰਵਾਏ ਗਏ। ਇਸ ਤੌਂ ਪਹਿਲਾਂ ਕੈਂਪ ਦਾ ਉਦਘਾਟਨ ਸਵਤੰਤਰਤਾ ਸੇਨਾਨੀ ਅਵਿਨਾਸ਼ ਛਾਬੜਾ ਨੇ ਕੀਤਾ ਅਤੇ ਬਿਨਾ ਕਿਸੇ ਡਰ ਜਾਂ ਵਹਿਮ ਤੋਂ ਵੈਕਸੀਨ ਲੈਣ ਦੀ ਅਪੀਲ ਕੀਤੀ ਤਾਂ ਜੋ ਕੋਰੋਨਾ ਵਾਇਰਸ ਨੂੰ ਜੜੋਂ ਮੁਕਾਇਆ ਜਾ ਸਕੇ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ 60 ਸਾਲ ਤੋਂ ਵੱਧ ਉਮਰ ਦੇ ਬਜੁਰਗ ਖੁਦ ਵੀ ਇੰਟਰਨੈਟ ਰਾਹੀਂ ਵੈਕਸੀਨ ਲਈ ਆਪਣਾ ਨਾਮ ਰਜਿਸਟਰ ਕਰਵਾ ਸਕਦੇ ਹਨ। ਅਖੀਰ ਵਿਚ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ ਅਤੇ ਸਕੱਤਰ ਸੁਰਿੰਦਰ ਪਾਲ ਨੇ ਸਮੂਹ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਵਿਸ਼ਵਾਮਿੱਤਰ ਸ਼ਰਮਾ, ਮੋਹਨ ਲਾਲ ਤਨੇਜਾ, ਬਲਦੇਵ ਸ਼ਰਮਾ, ਫਕੀਰ ਸਿੰਘ ਭਮਰਾ, ਗੁਰਦੇਵ ਸਿੰਘ, ਰਾਮ ਲੁਭਾਇਆ, ਕਾਂਤਾ ਸ਼ਰਮਾ, ਵੰਦਨਾ ਸ਼ਰਮਾ ਵੀ ਹਾਜਰ ਸਨ।