ਫਗਵਾੜਾ 13 ਮਈ (ਸ਼਼ਿਵ ਕੋੋੜਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਕੋਰੋਨਾ ਪੀੜ੍ਹਤ ਮਰੀਜਾਂ ਅਤੇ ਪਰਿਵਾਰਾਂ ਦੀ ਮੱਦਦ ਲਈ ਕਾਂਗਰਸ ਵਲੰਟੀਅਰਾਂ ਵਲੋਂ ਅੰਰਭੀ ਮੁਹਿਮ ‘ਫਰਜ਼ ਮਨੁੰਖਤਾ ਲਈ’ ਤਹਿਤ ਜਿਲ੍ਹਾ ਕਾਂਗਰਸ ਕੋਆਰਡੀਨੇਟਰ ਦਲਜੀਤ ਰਾਜੂ ਦਰਵੇਸ਼ ਪਿੰਡ ਦੀ ਅਗਵਾਈ ਹੇਠ ਅੱਜ ਸਥਾਨਕ ਜੇ.ਸੀ.ਟੀ. ਮਿਲ ਕਲੋਨੀ ਵਿਖੇ ਕੋਵਿਡ ਪ੍ਰਭਾਵਿਤ ਮਰੀਜਾਂ ਨੂੰ ਸਰਕਾਰੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਘਰੋਂ-ਘਰੀਂ ਫਤਿਹ ਕਿੱਟਾਂ ਪਹੁੰਚਾਈਆਂ ਗਈਆਂ। ਇਸ ਮੌਕੇ ਗੱਲਬਾਤ ਕਰਦਿਆਂ ਦਲਜੀਤ ਰਾਜੂ ਦਰਵੇਸ਼ ਪਿੰਡ ਜੋ ਕਿ ਪੰਜਾਬ ਸਰਕਾਰ ਵਲੋਂ ਜਿਲ੍ਹਾ ਕਪੂਰਥਲਾ ਲਈ ਗਠਿਤ ਕੰਟ੍ਰੋਲ ਰੂਮ ਕਮੇਟੀ ਦੇ ਮੈਂਬਰ ਵੀ ਹਨ, ਉਹਨਾਂ ਨੇ ਦੱਸਿਆ ਕਿ ਫਤਿਹ ਕਿੱਟ ਵਿਚ ਆਕਸੀਮੀਟਰ, ਥਰਮਾਮੀਟਰ, ਮਾਸਕ, ਸੈਨੀਟਾਈਜਰ ਤੋਂ ਇਲਾਵਾ ਲੋੜੀਂਦੀਆਂ ਦਵਾਈਆਂ ਆਦਿ ਹਨ ਜਦਕਿ ਰਾਸ਼ਨ ਕਿੱਟ ਵਿਚ ਰਸੋਈ ਦਾ ਰੋਜਾਨਾ ਵਰਤੋਂ ਵਾਲਾ ਸਮਾਨ ਹੈ। ਉਹਨਾਂ ਦੱਸਿਆ ਕਿ ਇਹ ਸੇਵਾ ਸਿਰਫ ਕੋਵਿਡ-19 ਪ੍ਰਭਾਵਿਤ ਮਰੀਜਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਹੈ। ਮਰੀਜਾਂ ਦੇ ਪਰਿਵਾਰਾਂ ਵਲੋਂ ਕੰਟ੍ਰੋਲ ਰੂਮ ਹੈਲਪ ਲਾਈਨ ਨੰਬਰ ਉਪਰ ਫੋਨ ਕਰਨ ਤੋਂ ਬਾਅਦ ਘਰ-ਘਰ ਜਾ ਕੇ ਕਿੱਟਾਂ ਦਿੱਤੀਆਂ ਜਾਂਦੀਆਂ ਹਨ। ਦਲਜੀਤ ਰਾਜੂ ਨੇ ਅਪੀਲ ਕੀਤੀ ਕਿ ਕੋਰੋਨਾ ਪ੍ਰਭਾਵਿਤ ਕੋਈ ਵੀ ਲੋੜਵੰਦ ਮਰੀਜ ਜਾਂ ਉਸਦਾ ਪਰਿਵਾਰਕ ਮੈਂਬਰ ਸਹਾਇਤਾ ਲਈ ਹੈਲਪ ਲਾਈਨ ਨੰਬਰ 9115127102, 9115158100 ਜਾਂ 9115159100 ਰਾਹੀਂ ਫੋਨ ਕਰਕੇ ਸੰਪਰਕ ਕਰ ਸਕਦਾ ਹੈ। ਲੋੜਵੰਦਾਂ ਨੂੰ ਆਕਸੀਜਨ ਅਤੇ ਐਂਬੁਲੈਂਸ ਦੀ ਸੇਵਾ ਦਾ ਪ੍ਰਬੰਧ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਕੀਤਾ ਜਾਂਦਾ ਹੈ। ਇਸ ਮੌਕੇ ਉਹਨਾਂ ਦੇ ਨਾਲ ਗੁਰਪ੍ਰੀਤ ਕੌਰ, ਵਰੁਣ ਬੰਗੜ ਚਕ ਹਕੀਮ, ਮਨਜੋਤ ਸਿੰਘ ਤੇ ਨਵੀਨ ਬੰਗੜ, ਸੁਨੀਲ ਕੁਮਾਰ ਪਾਂਡੇ ਤੇ ਲਲਿਤ ਸ਼ਰਮਾ ਨੇ ਵੀ ਸੇਵਾ ਭਾਵਨਾ ਨਾਲ ਯੋਗਦਾਨ ਪਾਇਆ।