ਫਗਵਾੜਾ 17 ਮਈ (ਸ਼਼ਿਵ ਕੋੋੜਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਕੋਰੋਨਾ ਪੀੜ੍ਹਤ ਮਰੀਜਾਂ ਅਤੇ ਪਰਿਵਾਰਾਂ ਦੀ ਮੱਦਦ ਲਈ ਕਾਂਗਰਸ ਵਲੰਟੀਅਰਾਂ ਵਲੋਂ ਅੰਰਭੀ ਮੁਹਿਮ ‘ਫਰਜ਼ ਮਨੁੰਖਤਾ ਲਈ’ ਤਹਿਤ ਜਿਲ੍ਹਾ ਕਾਂਗਰਸ ਕੋਆਰਡੀਨੇਟਰ ਦਲਜੀਤ ਰਾਜੂ ਦਰਵੇਸ਼ ਪਿੰਡ ਦੀ ਅਗਵਾਈ ਹੇਠ ਅੱਜ ਸ਼ਹਿਰ ਦੇ ਮੇਹਲੀ ਗੇਟ, ਬਾਬਾ ਫਤਿਹ ਸਿੰਘ ਨਗਰ, ਖਲਵਾੜਾ ਗੇਟ, ਨਿੱਮਾ ਵਾਲਾ ਚੌਕ, ਸਤਨਾਮਪੁਰਾ ਅਤੇ ਨਗਲ ਕਲੋਨੀ ਆਦਿ ਇਲਾਕਿਆਂ ‘ਚ ਕੋਵਿਡ ਪ੍ਰਭਾਵਿਤ ਮਰੀਜਾਂ ਨੂੰ ਸਰਕਾਰੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਘਰੋਂ-ਘਰੀਂ ਫਤਿਹ ਕਿੱਟਾਂ ਪਹੁੰਚਾਈਆਂ ਗਈਆਂ। ਦਲਜੀਤ ਰਾਜੂ ਦਰਵੇਸ਼ ਪਿੰਡ ਜੋ ਕਿ ਪੰਜਾਬ ਸਰਕਾਰ ਵਲੋਂ ਜਿਲ੍ਹਾ ਕਪੂਰਥਲਾ ਲਈ ਗਠਿਤ ਕੰਟ੍ਰੋਲ ਰੂਮ ਕਮੇਟੀ ਦੇ ਮੈਂਬਰ ਵੀ ਹਨ, ਉਹਨਾਂ ਨੇ ਦੱਸਿਆ ਕਿ ਫਤਿਹ ਕਿੱਟ ਵਿਚ ਆਕਸੀਮੀਟਰ, ਥਰਮਾਮੀਟਰ, ਮਾਸਕ, ਸੈਨੀਟਾਈਜਰ ਤੋਂ ਇਲਾਵਾ ਲੋੜੀਂਦੀਆਂ ਦਵਾਈਆਂ ਆਦਿ ਹਨ ਇਹ ਸੇਵਾ ਸਿਰਫ ਕੋਵਿਡ-19 ਪ੍ਰਭਾਵਿਤ ਮਰੀਜਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਹੈ। ਜੋ ਹੈਲਪ ਲਾਈਨ ਨੰਬਰ 9115127102, 9115158100 ਜਾਂ 9115159100 ਰਾਹੀਂ ਸੰਪਰਕ ਕਰਕੇ ਸਰਕਾਰੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਉਹਨਾਂ ਦੇ ਨਾਲ ਨੌਜਵਾਨ ਕਾਂਗਰਸੀ ਆਗੂ ਵਰੁਣ ਬੰਗੜ ਚਕ ਹਕੀਮ, ਮਨਜੋਤ ਸਿੰਘ, ਕੁਸਮ ਸ਼ਰਮਾ, ਸ਼ਵਿੰਦਰ ਨਿਸ਼ਚਲ, ਗੁਰਪ੍ਰੀਤ ਕੌਰ ਜੰਡੂ, ਸੁਭਾਸ਼ ਕਵਾਤਰਾ ਆਦਿ ਵੀ ਸਨ।