ਫਗਵਾੜਾ, 19 ਮਈ (ਸ਼ਿਵ ਕੋੜਾ) ਫੁੱਟਬਾਲ ਦੇ ਪ੍ਰਸਿੱਧ ਖਿਡਾਰੀ ਅਤੇ ਕੋਚ ਜਗੀਰ ਸਿੰਘ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ । ਉਹ ਫੁੱਟਬਾਲ ਦੇ ਪ੍ਰਸਿੱਧ ਖਿਡਾਰੀ ਅਤੇ ਕੋਚ ਸਨ, ਜਿਹਨਾ ਨੇ ਸਪੋਰਟਸ ਅਥਾਰਿਟੀ ਆਫ਼ ਇੰਡੀਆ ਵਿੱਚ ਕੋਚ ਵਜੋਂ ਲੰਮਾ ਸਮਾਂ ਸੇਵਾਵਾਂ ਨਿਭਾਈਆਂ। ਉਹ ਬਹੁਤ ਸਾਰੀਆਂ ਖੇਡ ਸੰਸਥਾਵਾਂ ਨਾਲ ਜੁੜੇ ਹੋਏ ਸਨ ਅਤੇ ਇਲਾਕੇ ਦੇ ਖਿਡਾਰੀਆਂ ਅਤੇ ਖੇਡ ਜਗਤ ਵਿੱਚ ਬਹੁਤ ਹੀ ਹਰਮਨ ਪਿਆਰੇ ਸਨ। ਉਹਨਾ ਦੀ ਮੌਤ ਉਤੇ ਅਰਜਨ ਐਵਾਰਡੀ ਫੁਟਬਾਲਰ ਇੰਦਰ ਸਿੰਘ, ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸਰਦਾਨਾ, ਫੁਟਬਾਲਰ ਕਸ਼ਮੀਰਾ ਸਿੰਘ, ਕੋਚ ਅਵਤਾਰ ਸਿੰਘ, ਕੋਚ ਪ੍ਰੋ: ਸੀਤਲ ਸਿੰਘ, ਕੋਚ ਫੌਰਮੈਨ ਬਲਵਿੰਦਰ ਸਿੰਘ ਅਤੇ ਪ੍ਰਿੰ: ਗੁਰਮੀਤ ਸਿੰਘ ਪਲਾਹੀ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਹ ਫਗਵਾੜਾ ਨਜ਼ਦੀਕ ਪਿੰਡ ਖੋਥੜਾ ਦੇ ਰਹਿਣ ਵਾਲੇ ਸਨ।