ਫਗਵਾੜਾ 27 ਮਾਰਚ (ਸ਼ਿਵ ਕੋੜਾ) ਕਣਕ ਦੀ ਖਰੀਦ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਲਾਈਆਂ ਨਵੀਂਆ ਸ਼ਰਤਾ ਨੂੰ ਲੈ ਕੇ ਹੁਣ ਆੜਤੀ ਭਾਈਚਾਰੇ ਵਿਚ ਕੇਂਦਰ ਦੇ ਖਿਲਾਫ਼ ਰੋਹ ਦੀ ਲਹਿਰ ਤੇਜ ਹੁੰਦੀ ਨਜ਼ਰ ਆ ਰਹੀ ਹੈ। ਆੜਤੀ ਇਸਨੂੰ ਸਦੀਆਂ ਤੋਂ ਚਲੇ ਆ ਰਿਹੇ ਆੜਤੀ ਕਿਸਾਨ ਭਾਈਚਾਰੇ ਨੂੰ ਖਤਮ ਕਰਨ ਅਤੇ ਕਣਕ ਦੀ ਖਰੀਦ ਵਿਚ ਰੁਕਾਵਟ ਪਾਉਣ ਦੀ ਸਾਜਿਸ਼ ਦੱਸ ਰਹੇ ਹਨ। ਇਸ ਮੁੱਦੇ ਤੇ ਆੜਤੀ, ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਪੰਜਾਬ ਦੇ ਬੈਨਰ ਹੇਠ ਸੰਘਰਸ਼ ਦੀ ਰੁਪ ਰੇਖਾ ਤੈਅ ਕਰਨ ਜਾ ਰਹੇ ਹੈ। ਫੈਡਰੇਸ਼ਨ ਦੇ ਜਿੱਲਾ ਪ੍ਰਧਾਨ ਨਰੇਸ਼ ਭਾਰਦਵਾਜ ਨੇ ਇਸ ਸੰਬੰਧ ਵਿਚ ਕਪੂਰਥਲਾ ਦੇ ਉਪ ਪ੍ਰਧਾਨ ਵਿਨੀਸ਼ ਸੂਦ,ਰਾਜਿੰਦਰ ਕੌੜਾ ਅਤੇ 31 ਮੈਂਬਰੀ ਕਮੇਟੀ ਦੇ ਵਿਪਨ ਆਜ਼ਾਦ ਦੇ ਨਾਲ ਜਿੱਲੇ ਵਿਚ ਭੁਲੱਥ ਅਤੇ ਨਡਾਲਾ ਮੰਡੀਆ ਦੇ ਆੜਤੀਆ ਨਾਲ ਮੀਟਿੰਗ ਦਾ ਸਿਲਸਿਲਾ ਤੇਜ ਕੀਤਾ ਹੈ। ਇਸਤੋਂ ਪਹਿਲਾਂ ਵੀ ਮੀਟਿੰਗਾ ਕੀਤੀਆ ਜਾ ਚੁਕੀਆ ਹਨ। ਨਡਾਲਾ ਅਤੇ ਭੁਲੱਥ ਦੀ ਮੀਟਿੰਗ ਬੇਰੀ ਸਾਹਿਬ ਗੁਰੂਦਵਾਰਾ ਨਡਾਲਾ ਵਿਚ ਕੀਤੀ ਗਈ। ਇਸ ਵਿਚ ਜਿੱਲਾ ਪ੍ਰਧਾਨ ਨਰੇਸ਼ ਭਾਰਦਵਾਜ ਨੇ ਦੱਸਿਆ ਕਿ ਕੇਂਦਰ ਵੱਲੋ ਕਿਸਾਨੀ ਸੰਬੰਧੀ ਪਾਸ ਕੀਤੇ ਕਾਲੇ ਕਾਨੂੰਨਾਂ ਦੇ ਖਿਲਾਫ ਪਹਿਲਾ ਹੀ ਕਿਸਾਨ ਭਰਾਵਾਂ ਵੱਲੋਂ 4 ਮਹੀਨੇ ਤੋਂ ਦਿੱਲੀ ਬਾਰਡਰ ਤੇ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਸਮੂੰਹ ਆੜਤੀਆ ਵੱਲੋਂ ਇਸ ਵਿਚ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਲਗਦਾ ਹੈ ਇਸ ਗੱਲ ਦਾ ਆੜਤੀਆਂ ਅਤੇ ਕਿਸਾਨਾ ਕੋਲੋਂ ਬਦਲਾਖੇਰੀ ਤਹਿਤ ਕਣਕ ਖਰੀਦ ਤੇ ਨਮੀਂ ਤੇ ਟੋਟੇ ਨੂੰ ਲੈ ਕੇ, ਕਿਸਾਨ ਕੋਲੋ ਜਮੀਨ ਦੀ ਜਮਾਂਬੰਦੀ ਦੀ ਮੰਗ ਅਤ ਭੁਗਤਾਨ ਸੀਧੇ ਜਮੀਨ ਦੇ ਕਾਸ਼ਤਕਾਰ ਦੀ ਬਜਾਏ ਜਮੀਨ ਮਾਲਿਕ ਦੇ ਖਾਤੇ ਵਿਚ ਕਰਨ ਦੀ ਨਵੀਂਆ ਸ਼ਰਤਾ ਥੋਪੀਆ ਜਾ ਰਹੀਆ ਹਨ। ਕੇਂਦਰ ਸਰਕਾਰ ਕਿਸਾਨਾਂ ਲਈ ਨਵੀਂ ਪਰੇਸ਼ਾਨੀ ਖੜੀ ਕਰ ਆੜਤੀ ਕਿਸਾਨ ਭਾਈਚਾਰੇ ਦੇ ਰਿਸ਼ਤੇ ਨੂੰ ਖਤਮ ਕਰਨ ਅਤੇ ਚੋਰ ਰਸਤੇ ਰਾਹੀਂ ਐਮ.ਐਸ.ਪੀ.ਨੂੰ ਖਤਮ ਕਰਨ ਦੀ ਰਾਹ ਤੇ ਤੁਰਦੀ ਨਜ਼ਰ ਆ ਰਹੀ ਹੈ। ਇਸ ਨੂੰ ਲੈ ਕੇ ਫੈਡਰੇਸ਼ਨ ਵੱਲੋਂ 30 ਮਾਰਚ ਨੂੰ ਇਕ ਹਾਈਪਾਵਰ ਕਮੇਟੀ ਦੀ ਮੀਟਿੰਗ ਮੁਕਤਸਰ ਵਿਚ ਕੀਤੀ ਜਾ ਰਹੀ ਹੈ ਜਿਸ ਵਿਚ ਸਾਰੀਆਂ ਮੰਡੀਆਂ ਤੋਂ ਆੜਤੀਆਂ ਦੇ ਪ੍ਰਧਾਨ,ਉਪਪ੍ਰਧਾਨ ਅਤੇ ਸਕੱਤਰ ਭਾਰੀ ਗਿਣਤੀ ਵਿਚ ਸ਼ਾਮਲ ਹੋਣਗੇ ਅਤੇ ਇਸਤੋਂ ਬਾਅਦ 5 ਅਪ੍ਰੈਲ ਨੂੰ ਮੋਗਾ ਦੇ ਬਾਘਾਪੁਰਾਣਾ ਵਿਚ ਫੈਡਰੇਸ਼ਨ ਵੱਲੋਂ ਪੰਜਾਬ ਪੱਧਰ ਦਾ ਜਨਰਲ ਇਜ਼ਲਾਸ ਬੁਲਾਇਆ ਜਾ ਰਿਹਾ ਹੈ, ਜਿਸ ਵਿਚ 30/35 ਹਜਾਰ ਤੋਂ ਵੱਧ ਆੜਤੀ,ਮੁਨੀਮ ਯੁਨੀਅਨ ਅਤੇ ਗਲਾਂ ਮਜਦੂਰ ਯੁਨੀਅਨਾਂ ਦੇ ਨੁਮਾਇੰਦੇ ਇਕਠੇ ਹੋ ਕੇ ਇਸ ਸਾਜਿਸ਼ ਦੇ ਖਿਲਾਫ ਅਗਲੀ ਰਣਨੀਤੀ ਤੈਅ ਕਰਨਗੇ ਅਤੇ ਸੰਘਰਸ਼ ਦਾ ਐਲਾਨ ਕਰਨਗੇ। ਜਿਸ ਵਿਚ ਸਾਰੇ ਆੜਤੀ ਵੱਧ ਤੇ ਵੱਧ ਸਹਿਯੋਗ ਕਰਨ। ਮੀਟਿੰਗ ਵਿਚ ਕਪੂਰਥਲਾ ਤੋਂ ਬਿੱਲਾ, ਜਸਵੰਤ ਸਿੰਘ ਨਡਾਲਾ,ਬਲਵਿੰਦਰ ਸਿੰਘ ਨਡਾਲਾ,ਜਵਾਹਰ, ਪੁਸ਼ਕਰ ਭਾਟੀਆ ਭੁਲੱਥ, ਜਸਵੰਤ ਸਿੰਘ ਭੁਲੱਥ ਆਦਿ ਤੋਂ ਅਲਾਵਾ ਭਾਰੀ ਗਿਣਤੀ ਵਿਚ ਆੜਤੀ ਇਕਟਠੇ ਹੋਏ ਅਤੇ ਇਕ ਸੁਰ ਵਿਚ ਫੈਡਰੇਸ਼ਨ ਨੂੰ ਸਹਿਯੋਗ ਦਾ ਵਿਸ਼ਵਾਸ ਦਿਵਾਇਆ। ਸਮੂੰਹ ਆੜਤੀਆਂ ਵੱਲੋਂ ਨਰੇਸ਼ ਭਾਰਦਵਾਜ ਨੂੰ ਜਿੱਲਾਂ ਪ੍ਰਧਾਨ ਬਣਨ ਦੇ ਵਧਾਈ ਦਿੱਤੀ ਗਈ।