ਫਗਵਾੜਾ 1 ਮਈ (ਸ਼਼ਿਵ ਕੋੋੜਾ) ਫਗਵਾੜਾ ਦੇ ਹਰੀ ਪਾਲ ਦੇਹਾਣਾ (ਪੀ.ਆਈ.ਐਸ.) ਵਾਸੀ ਅਸ਼ੋਕ ਵਿਹਾਰ,ਜੋ ਜਲੰਧਰ  ਇੰਡਸਟਰੀਜ਼ ਵਿਭਾਗ ਵਿਚ ਬਤੌਰ ਫੰਕਸ਼ਨਲ ਮੈਨੇਜਰ ਤੈਨਾਤ ਸਨ, ਨੂੰ ਰਿਟਾਇਰਮੈਂਟ ‘ਤੇ ਸਟਾਫ ਵੱਲੋਂ ਨਿੱਘੀ ਵਿਦਾਇਗੀ ਦੇ ਕੇ ਰਵਾਨਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਚੰਗੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ। ਵਿਭਾਗ ਵੱਲੋਂ ਕੀਤੀ ਵਿਦਾਇਗੀ ਵਿਚ ਉਨ੍ਹਾਂ ਦੇ ਵਿਭਾਗੀ ਕਾਰਜਕਾਲ ਦੌਰਾਨ ਦਿੱਤੀਆਂ ਗਈਆਂ ਬਿਹਤਰੀਨ ਸੇਵਾਵਾਂ ਲਈ ਉਨ੍ਹਾਂ ਨੂੰ ਯਾਦ ਕਿਤਾ ਗਿਆ। ਡਿਸਟ੍ਰਿਕਟ ਇੰਡਸਟਰੀਜ਼ ਸੈਂਟਰ ਦੇ ਜਨਰਲ ਮੈਨੇਜਰ ਦੀਪ ਗਿੱਲ (ਪੀ.ਆਈ.ਐਸ.) ਅਤੇ ਪੂਰੇ ਸਟਾਫ ਨੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕਰ ਸਨਮਾਨਿਤ ਕੀਤਾ। ਦੀਪ ਗਿੱਲ ਨੇ ਕਿਹਾ ਕਿ ਵਿਭਾਗ ਵਿਚ ਰਹਿੰਦੇ ਹੋਏ ਹਰੀ ਪਾਲ ਜੀ ਨੇ ਪੂਰੀ ਤਨਦੇਹੀ ਅਤੇ ਗੰਭੀਰਤਾ ਨਾਲ ਡਿਊਟੀ ਨੂੰ ਅੰਜਾਮ ਦਿੱਤਾ ਅਤੇ ਹਰ ਸਹਿਯੋਗੀ ਨਾਲ ਬੜੀ ਨਿਮਰਤਾ ਨਾਲ ਪੇਸ਼ ਆਏ। ਉਨ੍ਹਾਂ ਨੂੰ ਇੰਨਾ ਗੱਲਾਂ ਲਈ ਹਮੇਸ਼ਾ ਹੀ ਵਿਭਾਗ ਤੇ ਸਾਥੀ ਕਰਮਚਾਰੀ ਯਾਦ ਰੱਖਣਗੇ। ਇਸ ਮੌਕੇ ਸੁਪਰੀਂਟੈਂਡੇਂਟ ਬਲਦੇਵ ਸਿੰਘ, ਮਨਜੀਤ ਲਾਲੀ (ਐਸ.ਆਈ.ਪੀ.ਓ), ਦੇਸ ਰਾਜ ਐਲ ਏ , ਪ੍ਰਦੀਪ ਕੁਮਾਰ ਐਸਏ, ਸਾਹਿਲ ਖੋਸਲਾ, ਨਰਿੰਦਰ ਪਾਲ ਬੀਐਲਈਓ, ਪਾਰਸ ਮਲਹੋਤਰਾ ਬੀਐਫ ਸਟਾਫ ਮੈਂਬਰਾਂ ਸਮੇਤ ਉਨ੍ਹਾਂ ਦੀ ਧਰਮ-ਪਤਨੀ ਰੇਖਾ ਦੇਹਾਣਾ,ਪੁੱਤਰੀ ਰਿਤੂ ਹਾਜ਼ਰ ਹੋਏ