ਬਠਿੰਡਾ, 28 ਅਕਤੂਬਰ – ਸੁਖਮੰਦਰ ਸਿੰਘ।

ਬਠਿੰਡਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਿਕ ਸ਼ਾਮ ਨੂੰ ਬਠਿੰਡਾ ਮਾਨਸਾ ਰੋਡ ਉੱਪਰ ਪਿੰਡ ਕੋਟਫੱਤਾ ਨੇੜੇ ਟਰਾਲੇ ਅਤੇ ਕਾਰ ਦੀ ਭਿਆਨਕ ਟੱਕਰ ਹੋਣ ਕਰਕੇ 5 ਜਣਿਆਂ ਦੀ ਦਰਦਨਾਕ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਥਾਣਾ ਕੋਟਫੱਤਾ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ। ਨੌਜਵਾਨ ਵੈਲਫੇਅਰ ਸੋਸਾਇਟੀ ਬਠਿੰਡਾ ਦੀ ਟੀਮ ਵੀ ਮੌਕੇ ਉੱਪਰ ਐਮਬੂਲੈਂਸਾਂ ਸਮੇਤ ਪੁੱਜੀ। ਮਰਨ ਵਾਲਿਆਂ ਚ ਇਕ ਮਹਿਲਾ, ਇਕ ਬੱਚੀ ਅਤੇ 3 ਪੁਰਸ਼ ਸ਼ਾਮਲ ਹਨ ਜਦੋਂਕਿ ਇਕ ਹੋਰ ਕਾਰ ਸਵਾਰ ਗੰਭੀਰ ਰੂਪ ਨਾਲ ਜ਼ਖਮੀ ਦੱਸਿਆ ਜਾ ਰਿਹਾ ਹੈ। ਓਥੇ ਹੀ ਇਸ ਹਾਦਸੇ ਦਾ ਕਾਰਨ ਪਰਾਲੀ ਵਾਲਾ ਧੂੰਆਂ ਦੱਸਿਆ ਜਾ ਰਿਹਾ ਹੈ ਜਿਸ ਕਰਕੇ ਦੋਹੇਂ ਵਾਹਨ ਚਾਲਕਾਂ ਨੂੰ ਕੁਝ ਨਜਰ ਨਹੀਂ ਆਇਆ ਅਤੇ ਵਿਜੀਬਿਲਟੀ ਘਟਣ ਕਰਕੇ ਉਕਤ ਹਾਦਸਾ ਵਾਪਰੇ ਹੋਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ।