ਬਠਿੰਡਾ(ਸੁਖਮੰਦਰ): – ਬਠਿੰਡਾ ਵਿਖੇ ਏ.ਵੀ.ਸੀ. ਮੋਟਰਜ਼ ਮਹਿੰਦਰਾ ਕਾਰਾਂ ਦੀ ਏਜੰਸੀ ਨੂੰ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਕਰੋੜਾਂ ਦੀਆਂ ਕਾਰਾਂ ਸੜ ਕੇ ਸੁਆਹ ਹੋ ਗਈਆਂ। ਫਾਇਰ ਬ੍ਰਿਗੇਡ ਬਠਿੰਡਾ, ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਅਤੇ ਹੋਰ ਕਈ ਅਦਾਰਿਆਂ ਦੀਆਂ ਗੱਡੀਆਂ ਨੇ ਆ ਕੇ ਅੱਗ ‘ਤੇ ਕਾਬੂ ਪਾਇਆ।  ਇਹ ਅੱਗ ਅੱਜ ਤੜਕੇ ਲੱਗੀ। ਮਹਿੰਦਰਾ ਕੰਪਨੀ ਦਾ ਇਹ ਸ਼ੋਅਰੂਮ ਬਠਿੰਡਾ-ਮਾਨਸਾ ਰੋਡ ‘ਤੇ ਸਥਿਤ ਹੈ।