ਫਗਵਾੜਾ 3 ਸਤੰਬਰ (ਸ਼ਿਵ ਕੋੜਾ) ਫਗਵਾੜਾ ਵਿਖੇ ਬਤੌਰ ਪੀ.ਸੀ.ਆਰ. ਇੰਚਾਰਜ਼ ਸੇਵਾਵਾਂ ਨਿਭਾ ਰਹੇ ਐਸ.ਆਈ. ਸੁਮਿੰਦਰ ਸਿੰਘ ਭੱਟੀ ਨੂੰ ਪੁਲਿਸ ਵਿਭਾਗ ਵਲੋਂ ਇੰਸਪੈਕਟਰ ਪਦਉਂਨਤ ਕੀਤਾ ਗਿਆ ਹੈ। ਉਹਨਾਂ ਨੂੰ ਇੰਸਪੈਕਟਰ ਰੈਂਕ ਦਾ ਸਟਾਰ ਐਸ.ਐਸ.ਪੀ. ਕਪੂਰਥਲਾ ਹਰਕਮਲ ਪ੍ਰੀਤ ਸਿੰਘ ਖੱਖ ਅਤੇ ਜਸਵੀਰ ਸਿੰਘ ਐਸ.ਪੀ. ਹੈਡ ਕੁਆਰਟਰ ਕਪੂਰਥਲਾ ਨੇ ਲਗਾਇਆ। ਸੁਮਿੰਦਰ ਸਿੰਘ ਭੱਟੀ ਨੇ ਕਿਹਾ ਕਿ ਉਹਨਾਂ ਆਪਣੀ ਡਿਉਟੀ ਨੂੰ ਹਮੇਸ਼ਾ ਪੂਰੀ ਇਮਾਨਦਾਰੀ ਨਾਲ ਨਿਭਾਇਆ ਹੈ ਅਤੇ ਭਵਿੱਖ ਵਿਚ ਹੋਰ ਵੀ ਤਨਦੇਹੀ ਨਾਲ ਜਨਤਾ ਦੀ ਸੇਵਾ ਕਰਨਗੇ। ਜਿਕਰਯੋਗ ਹੈ ਕਿ ਸੁਮਿੰਦਰ ਸਿੰਘ ਭੱਟੀ ਥਾਣਾ ਰਾਵਲਪਿੰਡੀ ਦੇ ਐਸ.ਐਚ.ਓ. ਤੋਂ ਇਲਾਵਾ ਸਾਂਝ ਕੇਂਦਰ ਫਗਵਾੜਾ ਅਤੇ ਸੀ.ਆਈ.ਏ. ਸਟਾਫ ਵਿਖੇ ਬਤੌਰ ਇੰਚਾਰਜ ਵਧੀਆ ਸੇਵਾਵਾਂ ਨਿਭਾ ਚੁੱਕੇ ਹਨ ਤੇ ਇਸ ਸਮੇਂ ਪੀ.ਸੀ.ਆਰ. ਫਗਵਾੜਾ ਦੇ ਇੰਚਾਰਜ਼ ਹਨ।