ਲੁਧਿਆਣਾ :- ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਹੈ। ਹਥਿਆਰਾਂ ਨਾਲ ਲੈਸ ਹੋਏ ਛੇ ਬਦਮਾਸ਼ਾਂ ਨੇ ਦੁੱਗਰੀ ਰੋਡ ਤੇ ਪੈਂਦੇ ਮੁਥੂਟ ਫਾਇਨਾਂਸ ਕੰਪਨੀ ਦੇ ਦਫਤਰ ਨੂੰ ਨਿਸ਼ਾਨਾ ਬਣਾਉਂਦਿਆਂ ਕਈ ਕਿਲੋ ਸੋਨਾ ਲੁੱਟ ਲਿਆ। ਸ਼ੁੱਕਰਵਾਰ ਸਵੇਰੇ ਪੌਣੇ ਦਸ ਵਜੇ ਦੇ ਕਰੀਬ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ ਜਿਸ ਤਰਾ ਹੀ ਮੁਥੂਟ ਫਾਈਨਾਂਸ ਦੀ ਪਹਿਲੀ ਮੰਜ਼ਿਲ ਤੋਂ ਹੇਠਾਂ ਉੱਤਰੇ ਤਾਂ ਕੰਪਨੀ ਦੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਬਦਮਾਸ਼ਾਂ ਨੇ ਦਸ ਗੋਲੀਆਂ ਚਲਾਈਆਂ, ਜਿਸਦੇ ਚੱਲਦੇ ਕੰਪਨੀ ਦੇ ਦੋ ਮੁਲਾਜ਼ਮ ਅਤੇ ਇਕ ਰਾਹਗੀਰ ਜ਼ਖਮੀ ਹੋ ਗਿਆ। ਲੋਕਾਂ ਦੀ ਮਦਦ ਨਾਲ ਕੰਪਨੀ ਦੇ ਮੁਲਾਜ਼ਮਾਂ ਨੇ ਤਿੰਨ ਬਦਮਾਸ਼ਾਂ ਨੂੰ ਸੋਨੇ ਸਮੇਤ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਅਤੇ ਤਿੰਨ ਬਦਮਾਸ਼ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋ ਗਏ। ਪੁਲਿਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ।