ਫਗਵਾੜਾ 12 ਅਪ੍ਰੈਲ (ਸ਼ਿਵ ਕੋੜਾ) ਕਾਂਗਰਸ ਸੇਵਾ ਦਲ ਵਲੋਂ ਪਿੰਡ ਚਾਇੜ ਦੇ ਬਲਬੀਰ ਸਿੰਘ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਕਾਂਗਰਸ ਸੇਵਾ ਦਲ ਫਗਵਾੜਾ ਦਿਹਾਤੀ ਦਾ ਪ੍ਰਧਾਨ ਥਾਪਿਆ ਗਿਆ ਹੈ। ਉਹਨਾਂ ਦੇ ਨਾਲ ਪ੍ਰੇਮਪਾਲ ਨੂੰ ਸੀਨੀਅਰ ਮੀਤ ਪ੍ਰਧਾਨ ਜਦਕਿ ਕੁਲਦੀਪ ਸਿੰਘ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਨਵੇਂ ਨਿਯੁਕਤ ਕੀਤੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਕਾਂਗਰਸ ਸੇਵਾ ਦੱਲ ਦੇ ਸੂਬਾ ਪ੍ਰਧਾਨ ਰਾਜੀਵ ਵਾਲੀਆ, ਜਨਰਲ ਸਕੱਤਰ ਹਰਦੀਪ ਸਿੰਘ ਕੰਗ, ਸਹਿ ਸਕੱਤਰ ਦਵਿੰਦਰ ਸਿੰਘ ਤੋਂ ਇਲਾਵਾ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਬਲਰਾਜ ਸਿੰਘ ਤੇ ਐਡਵੋਕੇਟ ਸਾਹਿਬ ਸਿੰਘ ਵਲੋਂ ਫਗਵਾੜਾ ਫੇਰੀ ਦੌਰਾਨ ਸਾਂਝੇ ਤੌਰ ਤੇ ਦਿੱਤੇ ਗਏ। ਨਵ ਨਿਯੁਕਤ ਪ੍ਰਧਾਨ ਬਲਬੀਰ ਸਿੰਘ ਅਤੇ ਹੋਰਨਾਂ ਨੇ ਦਲ ਦੇ ਪੰਜਾਬ ਪ੍ਰਧਾਨ ਰਾਜੀਵ ਵਾਲੀਆ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਓਰਗਨਾਈਜਰ ਜਸਪਾਲ ਸਿੰਘ ਪਨੇਸਰ ਅਤੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਖਾਸ ਤੌਰ ਤੇ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਜੋ ਜਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਉਸਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਦੌਰਾਨ ਕਮਲਜੀਤ ਬੰਗਾ ਜਿਲ੍ਹਾ ਪ੍ਰੀਸ਼ਦ ਮੈਂਬਰ ਐਸ.ਬੀ.ਐਸ. ਨਗਰ ਨੇ ਇਹਨਾਂ ਨਿਯੁਕਤੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਅਤੇ ਕਾਂਗਰਸ ਸੇਵਾ ਦਲ ਨੂੰ ਪਿੰਡ ਪੱਧਰ ਤੇ ਮਜਬੂਤ ਕਰਨ ਵਿਚ ਸਹਿਯੋਗ ਮਿਲੇਗਾ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਮਿਹਨਤੀ ਵਰਕਰਾਂ ਦਾ ਹਮੇਸ਼ਾ ਸਤਿਕਾਰ ਕਰਦਿਆਂ ਅਹਿਮ ਜਿੰਮੇਵਾਰੀਆਂ ਨਾਲ ਨਵਾਜਦੀ ਹੈ।