ਫਗਵਾੜਾ 22 ਜੂਨ (ਸ਼ਿਵ ਕੋੜਾ) ਸ੍ਰੀ ਕੇ.ਕੇ. ਸਰਦਾਨਾ ਦੀ ਰਹਿਨੁਮਾਈ ਹੇਠ ਚਲ ਰਹੇ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖਰੇਖ ਹੇਠ ਕੋਵਿਡ-19 ਕੋਰੋਨਾ ਵੈਕਸੀਨ ਟੀਕਾਕਰਣ ਦੇ ਦੋ ਵੱਖ-ਵੱਖ ਕੈਂਪ ਲਗਾਏ ਗਏ। ਇਹਨਾਂ ਕੈਂਪਾਂ ਦੌਰਾਨ ਸਿਹਤ ਵਿਭਾਗ ਦੀ ਟੀਮ ਵਲੋਂ ਯੋਗ ਉਮਰ ਦੇ ਔਰਤਾਂ ਅਤੇ ਮਰਦਾਂ ਨੂੰ ਵੈਕਸੀਨ ਦਾ ਟੀਕਾ ਲਗਾਇਆ ਗਿਆ। ਵਧੇਰੇ ਜਾਣਕਾਰੀ ਦਿੰਦਿਆਂ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਪਹਿਲੇ ਕੈਂਪ ਵਿਚ 18 ਤੋਂ 44 ਸਾਲ ਦੇ 70 ਨਾਗਰਿਕਾਂ ਨੂੰ ਟੀਕਾ ਲਗਾਇਆ ਗਿਆ ਜਦਕਿ ਦੂਸਰੇ ਕੈਂਪ ਵਿਚ 45 ਸਾਲ ਅਤੇ ਵੱਧ ਉਮਰ ਦੇ 30 ਔਰਤਾਂ ਅਤੇ ਮਰਦਾਂ ਨੂੰ ਕੋਰੋਨਾ ਵੈਕਸੀਨ ਦਾ ਟੀਕਾ ਲਗਾਇਆ ਗਿਆ। ਉਹਨਾਂ ਸਹਿਯੋਗ ਲਈ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਐਸ.ਐਮ.ਓ. ਕਮਲ ਕਿਸ਼ੋਰ ਤੋਂ ਇਲਾਵਾ ਸਮਾਜ ਸੇਵਕ ਬਧੂ ਰਾਮ ਸੂਦ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਤਾਰਾ ਚੰਦ ਚੁੰਬਰ, ਮੋਹਨ ਲਾਲ ਤਨੇਜਾ, ਗੁਲਾਬ ਸਿੰਘ ਠਾਕੁਰ, ਰੂਪ ਲਾਲ, ਵਿਸ਼ਵਾਮਿੱਤਰ ਸ਼ਰਮਾ, ਰਮਨ ਨਹਿਰਾ ਅਤੇ ਟੀ.ਡੀ. ਚਾਵਲਾ ਆਦਿ ਹਾਜਰ ਸਨ।