ਫਗਵਾੜਾ 8 ਮਾਰਚ (ਸ਼਼ਿਵ ਕੋੋੜਾ) ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਫਗਵਾੜਾ ਦੇ ਗੁਰੂ ਹਰਗੋਬਿੰਦ ਨਗਰ ਸਥਿਤ ਬਲੱਡ ਬੈਂਕ ਵਿਖੇ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖਰੇਖ ਹੇਠ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਫਗਵਾੜਾ ਦੇ ਐਸ.ਡੀ.ਐਮ. ਮੈਡਮ ਸ਼ਾਇਰੀ ਮਲਹੋਤਰਾ ਨੂੰ ਸਫਲ ਐਡਮਿਨਸਟ੍ਰੇਟਰ ਅਵਾਰਡ ਨਾਲ ਨਵਾਜ਼ਿਆ ਗਿਆ। ਇਸ ਤੋਂ ਖੇਤਰ ਦੀਆਂ 41 ਕੰਮਕਾਜੀ ਔਰਤਾਂ ਜੋ ਕਿ ਸਿਲਾਈ-ਕਢਾਈ ਦੀ ਸਿੱਖਿਆ ਲੈ ਕੇ ਆਪਣੇ ਪੈਰਾਂ ਤੇ ਖੜੀਆਂ ਹੋਈਆਂ ਹਨ ਉਹਨਾਂ ਨੂੰ ਵੀ ਇਕ-ਇਕ ਸੂਟ ਪ੍ਰਦਾਨ ਕਰਕੇ ਸਨਮਾਨਤ ਕੀਤਾ ਗਿਆ। ਐਸ.ਡੀ.ਐਮ. ਸ਼ਾਇਰੀ ਮਲਹੋਤਰਾ ਨੇ ਆਪਣੇ ਸੰਬੋਧਨ ਵਿਚ ਔਰਤਾਂ ਨੂੰ ਵੱਧ ਤੋਂ ਵੱਧ ਸਿੱਖਿਆ ਪ੍ਰਾਪਤ ਕਰਨ ਲਈ ਪ੍ਰੇਰਿਆ। ਸਾਹਿਤਕਾਰ ਅਤੇ ਕਵੀ ਅਮਨਿੰਦਰਜੀਤ ਕੌਰ ਰੂਬੀ ਨੇ ਆਪਣੇ ਸੰਬੋਧਨ ਅਤੇ ਕਵਿਤਾ ਰਾਹੀਂ ਔਰਤਾਂ ਵਲੋਂ ਸਮਾਜ ਦੀ ਤਰੱਕੀ ਵਿਚ ਪਾਏ ਜਾਂਦੇ ਯੋਗਦਾਨ ਤੇ ਚਾਨਣਾ ਪਾਇਆ। ਸਮਾਜ ਸੇਵਕ ਵਿਨੋਦ ਮੜੀਆ, ਤਾਰਾ ਚੰਦ ਚੁੰਬਰ ਅਤੇ ਪੱਤਰਕਾਰ ਟੀ.ਡੀ. ਚਾਵਲਾ ਨੇ ਵੀ ਔਰਤਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਆ। ਐਸ.ਕੇ. ਸਰੋਆ ਵਲੋਂ ਅੰਤਰ ਰਾਸ਼ਟਰੀ ਮਹਿਲਾ ਦਿਵਸ ਦੇ ਮਹੱਤਵ ਬਾਰੇ ਚਾਨਣਾ ਪਾਇਆ। ਇਸ ਮੌਕੇ ਸ੍ਰੀ ਵਿਸ਼ਵਾਮਿੱਤਰ ਸ਼ਰਮਾ, ਸੁਭਾਸ਼ ਦੁਆ, ਰੂਪ ਲਾਲ, ਕੁਲਦੀਪ ਦੁੱਗਲ, ਮੋਹਨ ਲਾਲ ਤਨੇਜਾ, ਗੁਲਾਬ ਸਿੰਘ ਠਾਕੁਰ, ਅੰਜੂ ਭਾਸਕਰ, ਰਜਿੰਦਰ ਸਾਹਨੀ, ਰਵਿੰਦਰ ਚੋਟ, ਗੁਰਵਿੰਦਰ ਸਿੰਘ, ਸੰਜੀਵ ਕੁਮਾਰ, ਅਮਰਜੀਤ ਡਾਂਗ, ਗੁਰਪ੍ਰੀਤ ਸਿੰਘ, ਅਰਵਿੰਦ ਗੁਪਤਾ, ਐਸ.ਕੇ. ਸਰੋਆ, ਰਾਮ ਰਤਨ ਵਾਲੀਆ, ਜਗਜੀਤ ਸਿੰਘ ਸੇਠ ਆਦਿ ਹਾਜਰ ਸਨ।