ਫਗਵਾੜਾ :- (ਸ਼ਿਵ ਕੋੜਾ) ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਲੋਂ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਮਨਾਏ ਜਾ ਰਹੇ 32ਵੇਂ ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦਾ ਸ਼ੁੱਭ ਆਰੰਭ ਐਸ.ਪੀ. ਫਗਵਾੜਾ ਸਰਵਜੀਤ ਸਿੰਘ ਬਾਹੀਆ ਵਲੋਂ ਸ਼ਮਾ ਰੌਸ਼ਨ ਕਰਕੇ ਕਰਵਾਇਆ ਗਿਆ। ਇਸ ਮੌਕੇ ਜਨਰਲ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿਚ ਡਾ. ਡੀ.ਐਸ. ਬੈਂਸ ਅਤੇ ਡਾ. ਰਾਜਨ ਦੀ ਟੀਮ ਨੇ ਕਰੀਬ 150 ਲੋਕਾਂ ਦਾ ਸਰੀਰਿਕ ਅਤੇ ਅੱਖਾਂ ਦਾ ਚੈਕਅਪ ਕਰਕੇ ਲੋੜਵੰਦਾਂ ਨੂੰ ਦਵਾਈਆਂ ਭੇਂਟ ਕੀਤੀਆਂ। ਇਹ ਦਵਾਈਆਂ ਗੁਰੂ ਨਾਨਕ ਮੋਦੀ ਖਾਨਾ ਦੇ ਸੰਚਾਲਕ ਬਹਾਦਰ ਸਿੰਘ ਮਹੇੜੂ ਦੇ ਸਹਿਯੋਗ ਨਾਲ ਵੰਡੀਆਂ ਗਈਆਂ। ਗੱਲਬਾਤ ਕਰਦਿਆਂ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਦੇਸ਼ ਵਿਚ ਹਾਰਟ ਅਟੈਕ ਅਤੇ ਕੈਂਸਰ ਤੋਂ ਬਾਅਦ ਸਭ ਤੋਂ ਜਿਆਦਾ ਮੌਤਾਂ ਸੜਕ ਹਾਦਸਿਆਂ ਵਿਚ ਹੁੰਦੀਆਂ ਹਨ। ਬੁਲਾਰਿਆਂ ਵਲੋਂ ਵਾਹਨ ਚਾਲਕਾਂ ਨੂੰ ਸੜਕ ਹਾਦਸਿਆਂ ਤੋਂ ਬਚਾਓ ਲਈ ਜਰੂਰੀ ਸਾਵਧਾਨੀਆ ਬਾਰੇ ਜਾਗਰੁਕ ਕੀਤਾ ਗਿਆ। ਉਹਨਾਂ ਦੱਸਿਆ ਇਕ ਆਉਣ ਵਾਲੇ ਦਿਨਾਂ ਵਿਚ ਟਰੈਫਿਕ ਪੁਲਿਸ ਦੇ ਸਹਿਯੋਗ ਨਾਲ ਵਿਦਿਆਰਥੀਆਂ ਅਤੇ ਡਰਾਈਵਰਾਂ ਨੂੰ ਜਾਗਰੁਕ ਕਰਨ ਦੀ ਮੁਹਿਮ ਚਲਾਈ ਜਾਵੇਗੀ। ਇਸ ਮੌਕੇ ਸਮਾਜ ਸੇਵਕ ਵਿਨੋਦ ਮੜੀਆ, ਵਿਸ਼ਵਾਮਿੱਤਰ ਸ਼ਰਮਾ, ਅੰਜੂ ਭਾਸਕਰ, ਸੁਧਾ ਬੇਦੀ, ਮੋਹਨ ਲਾਲ ਤਨੇਜਾ, ਟੀ.ਡੀ. ਚਾਵਲਾ, ਪਿ੍ਰਤਪਾਲ ਕੌਰ ਤੁਲੀ, ਰੂਪ ਲਾਲ, ਕੁਲਦੀਪ ਕੁਮਾਰ, ਸੁਰਿੰਦਰ ਪਾਲ, ਸੁਧੀਰ ਸ਼ਰਮਾ, ਬਿ੍ਰਜ ਭੂਸ਼ਣ, ਤਾਰਾ ਚੰਦ ਚੁੰਬਰ, ਰਾਜਕੁਮਾਰ ਗਰਗ, ਗੁਲਾਬ ਸਿੰਘ, ਰਾਮ ਰਤਨ ਵਾਲੀਆ ਆਦਿ ਹਾਜਰ ਸਨ।