ਜਲੰਧਰ, 22 ਮਾਰਚ ( ) ਅੱਜ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ,ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਦਿੱਲੀ ਦੇ ਬਾਰਡਰਾਂ ਉੱਤੇ ਸ਼ਰਧਾਂਜਲੀ ਦੇਣ ਲਈ ਜ਼ਿਲ੍ਹੇ ਭਰ ਤੋਂ ਸੈਂਕੜੇ ਨੌਜਵਾਨਾਂ ਦਾ ਜਥਾ ਬਸੰਤੀ ਪੱਗਾ ਬੰਨ ਕੇ ਮੋਟਰਸਾਈਕਲਾਂ ਉੱਤੇ ਦਿੱਲੀ ਨੂੰ ਰਵਾਨਾ ਹੋਇਆ।ਇਸ ਮੌਕੇ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਦੇ ਕੋ ਕਨਵੀਨਰ ਬੂਟਾ ਸਿੰਘ ਸ਼ਾਦੀਪੁਰ ਅਤੇ ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਸਕਰਨ ਆਜ਼ਾਦ ਨੇ ਕਿਹਾ ਕਿ ਸਾਡੇ ਸ਼ਹੀਦ ਸਾਡੇ ਤੋਂ ਮੰਗ ਕਰਦੇ ਹਨ ਕਿ ਹਰ ਜ਼ਬਰ ਜ਼ੁਲਮ ਖਿਲਾਫ਼ ਜਵਾਨੀ ਨੂੰ ਆਪਣੇ ਮੁੱਕੇ ਤਾਣ ਮੈਦਾਨ ਵਿੱਚ ਨਿਤਰਨ ਦੀ ਜ਼ਰੂਰਤ ਹੈ। ਮੋਦੀ ਦੀ ਫਾਸ਼ੀਵਾਦੀ ਸਰਕਾਰ ਨੇ 300 ਤੋਂ ਵੱਧ ਕਿਸਾਨਾ-ਮਜ਼ਦੂਰਾਂ ਦੇ ਇਸ ਅੰਦੋਲਨ ਦੌਰਾਨ ਸ਼ਹੀਦ ਹੋ ਜਾਣ ਤੇ ਇਕ ਲਫ਼ਜ਼ ਵੀ ਹਮਦਰਦੀ ਦਾ ਨਹੀਂ ਪ੍ਰਗਟਾਇਆ। ਜੋ ਉਸਦੀ ਗੈਰ-ਸੰਵੇਦਨਸੀਲਤਾ ਅਤੇ ਗੈਰ ਗੰਭੀਰਤਾ ਨੂੰ ਦਰਸਾਉਂਦਾ। ਕਾਰਪੋਰੇਟ ਅੰਬਾਨੀ ਅਡਾਨੀ ਅੱਗੇ ਗੋਡੇ ਟੇਕ ਕੇ ਬੈਠਾ ਹੈ।ਉਨ੍ਹਾਂ ਕਿਹਾ ਕਿ ਸਾਡੇ ਸ਼ਹੀਦਾਂ ਨੇ ਸਾਡੇ ਦੇਸ਼ ਦੇ ਕੁਦਰਤੀ ਸਰਮਾਏ ਨੂੰ ਵਿਦੇਸੀਆਂ ਤੋਂ ਬਚਾਉਣ ਅਤੇ ਲੋਕਾਂ ਦੀ ਲੁੱਟ ਨੂੰ ਖਤਮ ਕਰਨ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਪਰ ਮੋਦੀ ਸਰਕਾਰ ਸਭ ਕੁਝ ਕਾਰਪੋਰੇਟ ਘਰਾਣਿਆਂ ਨੂੰ ਲੁਟਾਉਣ ਦੇ ਰਾਹ ਤੁਰੀ ਹੋਈ ਹੈ।ਆਗੂਆਂ ਕਿਹਾ ਕਿ ਨੌਜਵਾਨ ਸ਼ਹੀਦਾਂ ਦੇ ਪਿੰਡਾਂ ਖਟਕੜ ਕਲਾਂ,ਸੁਨਾਮ,ਸਰਾਭਾ, ਜਲਿਆਂ ਵਾਲਾ ਬਾਗ਼, ਹੁਸੈਨੀਵਾਲਾ ਅਤੇ ਫਤਿਹਗੜ੍ਹ ਸਾਹਿਬ ਤੋਂ ਪਵਿੱਤਰ ਮਿੱਟੀ ਲੈਕੇ ਦਿੱਲੀ ਦੇ ਬਾਰਡਰਾਂ ਪਹੁੰਚ ਰਹੇ ਹਨ। ਜ਼ੋਰਦਾਰ ਮੰਗ ਕਰਦੇ ਹਾਂ ਕਿ ਲੋਕ ਵਿਰੋਧੀ ਕਾਲੇ ਕਾਨੂੰਨ ਰੱਦ ਕੀਤੇ ਜਾਣ ਨਹੀਂ ਮੋਦੀ ਸਰਕਾਰ ਹੋਰ ਵੀ ਤਿਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ।