ਜਲੰਧਰ : ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਂਝੇ ਤੌਰ ਤੇ ਕਿਸਾਨਾਂ ਦੇ ਹਕ਼ ਵਿੱਚ ਇੱਕ ਰੋਸ ਮਾਰਚ ਸਥਾਨਿਕ ਬਾਠ ਕੈਸਲਤੌ ਜ਼ਿਲ੍ਹੇ ਪੱਧਰ ਦਾ ਜਲੰਧਰ ਤੌ ਸ਼ੁਰੂ ਰੋਸ ਮਾਰਚ ਸ਼ੁਰੁ ਹੋਇਆ ਜਿਸ ”ਚ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਆਗੂਆਂ ਅਤੇ ਵਰਕਰਾਂ ਨੇ ਹਿੱਸਾ ਲਿਆ, ਇਹ ਰੋਸ ਮਾਰਚ ਜਲੰਧਰ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਬਾਜ਼ਾਰ ਵਿੱਚ ਹੁੰਦਾ ਹੋਇਆ ਡੀ. ਸੀ ਦਫ਼ਤਰ ਜਲੰਧਰ ਵਿੱਖੇ ਸਮਾਪਤ ਹੋਇਆ, ਜਿੱਥੇ ਕੇ ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਜਿਸ ਵਿੱਚ ਸ ਸਰਬਜੀਤ ਸਿੰਘ ਮੱਕੜ, ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਜਲੰਧਰ ਕੈਂਟ,ਸ ਗੁਰਪ੍ਰਤਾਪ ਸਿੰਘ ਵਡਾਲਾ ਵਿਧਾਇਕ ਨਕੋਦਰ, ਸ ਬਲਦੇਵ ਸਿੰਘ ਖੈਰਾ ਵਿਧਾਇਕ ਫਿਲੌਰ, ਡਾ ਸੁਖਬੀਰ ਸਿੰਘ ਸਲਾਰਪੁਰ, ਸੋਮ ਲਾਲ ਸੋਮਾ ਵਿਜੈ ਯਾਦਵ ਜ਼ਿਲਾ ਪ੍ਰਧਾਨ ਬਸਪਾ ਜਲੰਧਰ ਆਦਿ ਨੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਇੱਕ ਮੈਮੋਰੰਡਮ ਦਿੱਤਾ, ਇਸ ਮੌਕੇ ਉਪਰੋਕਤ ਆਗੂਆਂ ਨੇ ਦੇਸ਼ ਦੀ ਭਾਜਪਾ ਸਰਕਾਰ ਦੀ ਸਖ਼ਤ ਨੁਕਤਾ ਚੀਨੀ ਕਰਦੇ ਹੋਇਆ ਕਿਹਾ ਕਿ ਇਸ ਸਰਕਾਰ ਨੇ ਦੇਸ਼ ਦਾ ਵਿਕਾਸ ਕਰਨ ਦੀ ਬਜਾਏ ਦੇਸ਼ ਦਾ ਵਿਨਾਸ਼ ਕੀਤਾ ਹੈ, ਉਹਨਾਂ ਇਹ ਵੀ ਕਿਹਾ ਦੇਸ਼ ਦੇ ਅੰਨਦਾਤਾ ਕਿਸਾਨ ਦੀ ਕਿਸਾਨੀ ਨੂੰ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਖਤਮ ਕਰਨ ਦੇ ਉਪਰਾਲੇ ਕਰ ਰਹੀ ਹੈ ਅਤੇ ਦੇਸ਼ ਦੇ ਵੱਡੇ ਘਰੇਨਿਆ,ਆਦਾਨੀ, ਅੰਬਾਨੀ, ਅਤੇ ਹੋਰ ਅਜਿਹੇ ਕਾਰਪੇਟ ਘਰਾਣਿਆਂ ਨੂੰ ਲਾਭ ਪਹੁੰਚਣ ਲਈ ਵੱਡੇ ਪੱਧਰ ਤੇ ਕੰਮ ਕਰ ਰਹੀ, ਉਹਨਾਂ ਇਹ ਵੀ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਕਿਸਾਨਾਂ ਵਿਰੁੱਧ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਨੂੰ ਜਿੰਨੀ ਦੇਰ ਉਹਨਾਂ ਨੂੰ ਰੱਦ ਨਹੀਂ ਕਰਦੀ, ਉਹਨੀ ਦੇਰ ਦਿੱਲੀ ਵਿੱਖੇ ਦਿੱਤਾ ਜਾ ਰਿਹਾ ਕਿਸਾਨਾਂ ਦਾ ਧਰਨਾ ਸਮਾਪਤ ਨਹੀਂ ਹੋਏਗਾ, ਅਤੇ ਸਾਰਾ ਦੇਸ਼ ਕਿਸਾਨਾਂ ਦੇ ਹਕ਼ ਵਿੱਚ ਡੱਟ ਕੇ ਖੜਾ ਹੈ ,ਇਸ ਰੋਸ ਮਾਰਚ ਵਿੱਚ ਮਹਿੰਦਰ ਪਾਲ ਸਕੱਤਰ ਬਸਪਾ, ਗੁਰਪਾਲ ਪਾਲਾ, ਜ਼ਿਲਾ ਉਪ ਪ੍ਰਧਾਨ ਬਸਪਾ, ਰਵਿੰਦਰ ਖ਼ੁਸਰੂਪੁਰ ਬਸਪਾ ਆਗੂ ,ਸੋਨੂੰ ਪਿੰਡ ਕੁੱਕੜ, ਫੌਜੀ ਪਿੰਡ ਕੋਟ, ਰਾਮਦਾਸ ਰਹਿਮਨਪੁਰ, ਬਲਵਿੰਦਰ ਕੁਮਾਰ ,ਪਰਮਜੀਤ ਮੱਲ, ਸੁਰਿੰਦਰ ਸਿੰਘ ਮੀਰਾਪੁਰ,ਬਲਜੀਤ ਸਿੰਘ ਦੀਵਾਲੀ, ਜਥੇਦਾਰ ਅਮ੍ਰਿਤਬੀਰ ਸਿੰਘ, ਜਥੇਦਾਰ ਅਮ੍ਰਿਤਪਾਲ ਸਿੰਘ ,ਜਥੇਦਾਰ ਰਾਜਿੰਦਰ ਕੁਮਾਰ ,ਰਾਜਪ੍ਰੀਤ ਪਿੰਡ ਬੂਟਾ, ਬੌਬੀ ਪਿੰਡ ਬੂਟਾ ,ਕ੍ਰਿਸ਼ਨ ਕੁਮਾਰ ਰਾਮਾ ਮੰਡੀ, ਸੱਤਪਾਲ ਖੁਰਲਾ ਖਿੰਗਰਾ, ਅਤੇ ਗੁਰਮੇਲ ਸਿੰਘ ਸਲੇਮਪੁਰ, ਕਨਵ ਕੋਰਪਾਲ, ਆਦਿ ਹਾਜ਼ਿਰ ਸਨ।