ਫਗਵਾੜਾ 22 ਮਾਰਚ (ਸ਼਼ਿਵ ਕੋੋੜਾ) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਬੀਤੇ ਦਿਨ ਬਾਘਾਪੁਰਾਣਾ ਵਿਖੇ ਆਯੋਜਿਤ ਹੋਈ ਰੈਲੀ ‘ਚ ਵਿਸ਼ਾਲ ਜੱਥੇ ਸਮੇਤ ਸ਼ਾਮਲ ਹੋਏ ਫਗਵਾੜਾ ਦੇ ਸੀਨੀਅਰ ਆਪ ਆਗੂ ਸੰਤੋਸ਼ ਕੁਮਾਰ ਗੋਗੀ ਨੇ ਅੱਜ ਫਗਵਾੜਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਬਾਘਾਪੁਰਾਣਾ ਰੈਲੀ ਵਿਚ ਲੋਕਾਂ ਦੀ ਪੰਜਾਬ ਭਰ ਤੋਂ ਲੱਖਾਂ ਦੀ ਗਿਣਤੀ ‘ਚ ਹੋਈ ਸ਼ਮੂਲੀਅਤ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦੇ ਲੋਕ ਹੁਣ ਮਹਿਸੂਸ ਕਰਦੇ ਹਨ ਕਿ ਜੇਕਰ ਉਹਨਾਂ ਦੇ ਹੱਕਾਂ ਦੀ ਲੜਾਈ ਕੋਈ ਇਮਾਨਦਾਰੀ ਨਾਲ ਲੜ ਸਕਦਾ ਹੈ ਤਾਂ ਉਹ ਸਿਰਫ ਆਮ ਆਦਮੀ ਪਾਰਟੀ ਹੀ ਲੜ ਸਕਦੀ ਹੈ। ਉਹਨਾਂ ਕਿਹਾ ਕਿ ਕਿਸਾਨ ਅਤੇ ਮਜਦੂਰ ਦੇ ਹੱਕ ਵਿਚ ਕੇਂਦਰ ਸਰਕਾਰ ਦੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਜੇਕਰ ਪਿੰਡ-ਪਿੰਡ ਤੇ ਗਲੀ-ਗਲੀ ਵੀ ਘੁੰਮਣਾ ਪਿਆ ਤਾਂ ਆਮ ਆਦਮੀ ਪਾਰਟੀ ਦਾ ਹਰ ਵਰਕਰ ਇਸ ਲਈ ਤਿਆਰ ਹੈ। ਉਹਨਾਂ ਦਾਅਵੇ ਨਾਲ ਕਿਹਾ ਕਿ ਹੋਰਨਾਂ ਸਿਆਸੀ ਧਿਰਾਂ ਨੂੰ ਇਸ ਗੱਲ ਤੋਂ ਸਬਕ ਲੈਣਾ ਚਾਹੀਦਾ ਹੈ ਕਿ ਕੇਜਰੀਵਾਲ ਦੀ ਰੈਲੀ ਵਿਚ ਪੰਜਾਬ ਦੀ ਜਨਤਾ ਬਿਨਾਂ ਪੈਸੇ ਜਾਂ ਨਸ਼ੇ ਦੇ ਲਾਲਚ ਤੋਂ ਆਪਣੇ ਜਮੀਰ ਦੀ ਅਵਾਜ ਸੁਣ ਕੇ ਸ਼ਾਮਲ ਹੋਈ ਹੈ। ਜਿਸ ਵਿਚ ਵੱਡੀ ਤਾਦਾਦ ਔਰਤਾਂ ਅਤੇ ਨੌਜਵਾਨਾਂ ਦੀ ਸੀ। ਉਹਨਾਂ ਦੱਸਿਆ ਕਿ ਅਰਵਿੰਦ ਕੇਜਰੀਵਾਲ ਨੇ ਪੰਜਾਬੀਆਂ ਨਾਲ ਵਾਅਦਾ ਕੀਤਾ ਹੈ ਕਿ ਜੋ ਨੌਕਰੀ ਦੇ ਕਾਰਡ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਨੌਜਵਾਨਾ ਨੂੰ ਦਿੱਤੇ ਹਨ ਉਹਨਾਂ ਨੂੰ ਸੰਭਾਲ ਕੇ ਰੱਖ ਲੈਣ ਕਿਉਂਕਿ ਅਗਲੇ ਸਾਲ ਪੰਜਾਬ ਵਿਧਾਨਸਭਾ ਚੋਣਾਂ ਉਪਰੰਤ ਸੂਬੇ ਵਿਚ ਸਰਕਾਰ ਬਣਨ ‘ਤੇ ਆਮ ਆਦਮੀ ਪਾਰਟੀ ਇਹਨਾਂ ਕਾਰਡ ਧਾਰਕਾਂ ਲਈ ਨੌਕਰੀ ਦਾ ਪਹਿਲ ਦੇ ਅਧਾਰ ਤੇ ਪ੍ਰਬੰਧ ਕਰੇਗੀ। ਉਹਨਾਂ ਦੱਸਿਆ ਕਿ ਫਗਵਾੜਾ ਦੇ ਨਜਦੀਕੀ ਪਿੰਡ ਨਰੂੜ, ਪੰਡੋਰੀ, ਜਗਤਪੁਰ ਜੱਟਾਂ, ਖੇੜਾ, ਨੰਗਲ, ਭਾਣੋਕੀ, ਦਰਵੇਸ਼ ਪਿੰਡ, ਹਦੀਆਬਾਦ, ਖੰਗੂੜਾ, ਅਬਾਦੀ, ਬਲਾਲੋਂ, ਵਾਹਦ, ਸਾਹਨੀ ਆਦਿ ਤੋਂ ਵੱਡੀ ਗਿਣਤੀ ਵਿਚ ਵਲੰਟੀਅਰਾਂ ਨੇ ਬਾਘਾਪੁਰਾਣਾ ਰੈਲੀ ਵਿਚ ਉਹਨਾਂ ਦੀ ਅਗਵਾਈ ਹੇਠ ਪੂਰੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਸਟੇਟ ਲੀਗਲ ਸੈਲ ਦੇ ਸਕੱਤਰ ਕਸ਼ਮੀਰ ਸਿੰਘ ਮੱਲੀ ਐਡਵੋਕੇਟ, ਸਰਕਲ ਇੰਚਾਰਜ ਬਲਵੀਰ ਕੁਮਾਰ ਅਬਾਦੀ, ਜਸਵੀਰ ਕੋਕਾ, ਮੱਖਣ ਸਿੰਘ ਮੌੌਲੀ, ਕੁਲਵੰਤ ਜਸਵਾਲ, ਦੀਪਾ ਰਾਵਲਪਿੰਡੀ, ਮਨਜੀਤ ਪੰਡੋਰੀ, ਸੰਤੋਖ ਸਿੰਘ ਖਲਿਆਣ, ਰੋਹਿਤ ਸ਼ਰਮਾ, ਵਿੱਕੀ ਸਿੰਘ, ਨਰੇਸ਼ ਸ਼ਰਮਾ, ਵਿਨੋਦ ਭਾਸਕਰ, ਜਸਪਾਲ ਸਿੰਘ, ਮਨੀਸ਼ ਜੰਡਾ, ਸੋਨੀਆ ਜੰਡਾ, ਨੀਲਮ ਰਾਣੀ, ਮਿੰਟੂ ਕੋਲ, ਗੁਰਦੀਪ ਸਿੰਘ, ਨਰੇਸ਼ ਸ਼ਰਮਾ, ਜਤਿੰਦਰ ਨਾਹਰ, ਬਿੱਟੂ ਭਾਣੋਕੀ, ਪਿ੍ਰੰਸ ਆਦਿ ਹਾਜਰ ਸਨ।