ਨਵਾਂਸ਼ਹਿਰ:ਜ਼ਿਲ੍ਹਾ ਨਵਾਂਸ਼ਹਿਰ ਦੇ ਇਕ ਪਿੰਡ ਵਿੱਚ ਬੀਤੀ ਰਾਤ ਵਾਪਰੀ ਇਕ ਸਨਸਨੀਖ਼ੇਜ਼ ਘਟਨਾ ਵਿੱਚ ਇਕ ਬੇਟੇ ਨਾ ਆਪਣੇ ਬਾਪ ਅਤੇ ਮਤਰੇਈ ਮਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।ਘਟਨਾ ਬਲਾਚੌਰ ਕਸਬੇ ਦੇ ਬੁਰਜ ਬੇਟ ਨੇੜੇ ਸਥਿਤ ਪਿੰਡ ਕੰਗਣਾ ਬੇਟ ਵਿਖ਼ੇ ਵਾਪਰੀ ਜਿੱਥੇ ਹਰਦੀਪ ਸਿੰਘ ਨਾਂਅ ਦੇ ਨੌਜਵਾਨ ਨੇ ਆਪਣੇ ਪਿਤਾ ਜੋਗਿੰਦਰ ਪਾਲ ਰਾਣਾ ਉਰਫ਼ ਕਿੰਗ ਪੁੱਤਰ ਰਸਾਲ ਸਿੰਘ ਅਤੇ ਮਤਰੇਈ ਮਾਂ ਪਰਮਜੀਤ ਕੌਰ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਹਰਦੀਪ ਸਿੰਘ ਮੌਕੇ ਤੋਂ ਫ਼ਰਾਰ ਹੋ ਗਿਆ।ਸੂਤਰਾਂ ਅਨੁਸਾਰ ਜੋਗਿੰਦਰ ਪਾਲ ਰਾਣਾ ਲੇਬਨਾਨ ਵਿੱਚ ਰਹਿੰਦਾ ਸੀ ਅਤੇ ਲੌਕਡਾਊਨ ਦੌਰਾਨ ਹੀ ਵਾਪਸ ਆਇਆ ਸੀ। ਉਸਦੀ ਪਹਿਲੀ ਪਤਨੀ ਤੋਂ ਉਸਦਾ ਬੇਟਾ ਹਰਦੀਪ ਨਸ਼ੇ ਦਾ ਇਸ ਹੱਦ ਤਕ ਆਦੀ ਸੀ ਕਿ ਉਸਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਰੱਖਣ ਤਕ ਦੀ ਲੋੜ ਪਈ ਸੀ। ਜਾਣਕਾਰੀ ਅਨੁਸਾਰ ਉਹ ਆਪਣੇ ਪਿਤਾ ਤੋਂ ਨਸ਼ੇ ਲਈ ਪੈਸੇ ਮੰਗਦਾ ਸੀ ਜਿਸ ਦੀ ਪੂਰਤੀ ਨਾ ਹੋਣ ’ਤੇ ਉਸਨੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ।ਮੌਕੇ ਦੀ ਜਾਣਕਾਰੀ ਅਨੁਸਾਰ ਘਟਨਾ ਨੂੰ ਦਾਤਰ ਦੀ ਵਰਤੋਂ ਕਰਦੇ ਹੋਏ ਬੜੀ ਬੇਰਹਿਮੀ ਨਾਲ ਅੰਜਾਮ ਦਿੱਤਾ ਗਿਆ।ਸਵੇਰੇ ਦੋਹਾਂ ਦੀਆਂ ਮ੍ਰਿਤਕ ਦੇਹਾਂ ਖੂਨ ਵਿੱਚ ਲੱਥ ਪੱਥ ਪਾਏ ਜਾਣ ਮਗਰੋੇਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ੳਪੁਰੰਤ ਮੌਕੇ ’ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਪੋਸਟ ਮਾਰਟਮ ਲਈ ਭੇਜੀਆਂ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ।