ਜਲੰਧਰ\ ਨਕੋਦਰ  26 ਅਗੁਸਤ (ਨਿਤਿਨ ਕੌੜਾ): ਬਾਬਾ ਦੀਪ ਸਿੰਘ ਜੀ ਸੇਵਾ ਮਿਸ਼ਨ ਅਤੇ ਸਮੂਹ ਸਿੱਖ ਜਥੇਬੰਦੀਆਂ ਦਾ ਇਕੱਠ ਨਕੋਦਰ ਵਿਖੇ ਹੋਇਆ ਜਿੱਥੇ ਪ੍ਰਸ਼ਾਸਨ ਵੱਲੋਂ ਠੋਸ ਜਵਾਬ ਨਹੀਂ ਦਿੱਤਾ ਗਿਆ ਫਿਰ ਗਿਆਰਾਂ ਮੈਂਬਰੀ ਜਿਹੜੀ ਕਮੇਟੀ ਬਣਾਈ ਗਈ ਸੀ ਉਨ੍ਹਾਂ ਤੋਂ ਵਿੱਚ ਗੁਰਮਤਾ ਕਰ ਕੇ ਨਕੋਦਰ ਤੋਂ ਚੱਲੇ ਅਤੇ ਰਾਮਾਂ ਮੰਡੀ ਦੇ ਨੇਡ਼ੇ ਦਕੋਹਾ ਫਾਟਕ ਦੇ ਕੋਲ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਗਿਆ ਤੇ ਇਹ ਕਿਹਾ ਗਿਆ ਕਿ ਜਦ ਤਕ ਗੁਰਦਾਸ ਮਾਨ ਉਤੇ 295 ਏ ਦਾ ਪਰਚਾ ਦਰਜ ਨਹੀਂ ਹੁੰਦਾ ਤਦ ਤਕ ਧਰਨਾ ਜਾਰੀ ਰਹੇਗਾ ਪਰ ਕੁਝ ਹੀ ਚਿਰਾਂ ਦੇ ਵਿਚ ਪ੍ਰਸ਼ਾਸਨ ਦੇ ਵਿੱਚ ਹਿਲਜੁਲ ਹੋਈ ਤੇ ਉਨ੍ਹਾਂ ਨੇ ਕੁਝ ਹੀ ਘੰਟਿਆਂ ਦੇ ਵਿੱਚ ਪਰਚਾ ਦਰਜ ਕਰਕੇ ਉਸ ਦੀ ਹਾਰਡ ਕਾਪੀ ਸਿੱਖ ਜਥੇਬੰਦੀਆਂ ਨੂੰ ਦੇ ਦਿੱਤੀ ਜਿਸ ਤੋਂ ਬਾਅਦ ਨੈਸ਼ਨਲ ਹਾਈਵੇ ਖੋਲ੍ਹ ਦਿੱਤਾ ਗਿਆ ਸਿੱਖ ਜਥੇਬੰਦੀਆਂ ਵਿਚ ਭਾਈ ਅਮਰੀਕ ਸਿੰਘ ਅਜਨਾਲਾ ਭਾਈ ਪਰਮਜੀਤ ਸਿੰਘ ਅਕਾਲੀ ਜਤਿੰਦਰਪਾਲ ਸਿੰਘ ਮਝੈਲ ਬਲਦੇਵ ਸਿੰਘ ਗੱਤਕਾ ਮਾਸਟਰ ਬਘੇਲ ਸਿੰਘ ਆਹਲੂਵਾਲੀਆ ਨਿਹਾਲ ਸਿੰਘ ਮਨਪ੍ਰੀਤ ਸਿੰਘ ਬਲਜਿੰਦਰ ਸਿੰਘ ਸੰਨੀ ਸਤਪਾਲ ਸਿੰਘ ਸਿਦਕੀ ਹਰਜੋਤ ਸਿੰਘ ਲੱਕੀ ਆਦਿ ਸਨ