ਮਾਹਿਲਪੁਰ : ਮਾਹਿਲਪੁਰ ਸ਼ਹਿਰ ਦੀ ਘਣੀ ਆਬਾਦੀ ‘ਚ ਸਥਿਤ ਬਿਜਲੀ ਬੋਰਡ ਦੇ ਪੁਰਾਣੇ ਦਫ਼ਤਰ ਜਿਸ ਨੂੰ ਜੇ.ਈ ਦਫ਼ਤਰ ਵਜੋਂ ਜਾਣਿਆ ਜਾਂਦਾ ਹੈ, ਵਿਖੇ ਅੱਜ ਸਵੇਰੇ ਡਿਊਟੀ ‘ਤੇ ਪਹੁੰਚ ਕੇ ਇਕ ਜੇ.ਈ ਨੇ ਭੇਦਭਰੀ ਹਾਲਤ ‘ਚ ਪੱਖੇ ਨਾਲ ਪਰਨਾ ਪਾ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਮਾਹਿਲਪੁਰ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।