ਅੰਮ੍ਰਿਤਸਰ :ਬੀਤੀ ਰਾਤ ਅੰਮ੍ਰਿਤਸਰ ਦੇ ਕੇ ਡੀ ਹਸਪਤਾਲ ਵਿਚ ਗੋਲੀਆਂ ਦਾ ਸ਼ਿਕਾਰ ਹੋਏ ਤਹਿਸੀਲ ਅਜਨਾਲਾ ਦੇ ਪਿੰਡ ਕੰਦੋਵਾਲੀ ਨਾਲ ਸੰਬੰਧਿਤ ਗੈਂਗਸਟਰ ਰਾਣਾ ਕੰਦੋਵਾਲੀ ਦੀ ਮੌਤ ਹੋ ਗਈ ਹੈ | ਉਧਰ ਅੰਮ੍ਰਿਤਸਰ ਪੁਲਿਸ ਵਲੋਂ ਰਾਣਾ ਕੰਦੋਵਾਲੀ ਦੇ ਪਿਤਾ ਸਤਿਆਵਰਣਜੀਤ ਸਿੰਘ ਦੇ ਬਿਆਨਾਂ ‘ਤੇ ਕਈ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਜਾਂਚ ਜਾਰੀ ਹੈ