ਜਲੰਧਰ : ਬੀਬੀ ਗੁਰਦੇਵ ਕੌਰ ਸੰਘਾ ਅਤੇ ਸ ਸਰਬਜੀਤ ਸਿੰਘ ਮੱਕੜ ਇੰਚਾਰਜ ਹਲਕਾ ਕੈਂਟ ਜਲੰਧਰ ਵਲੋਂ ਬੀਬੀ ਰਾਜਬੀਰ ਕੌਰ GoldMedalist ਅਤੇ ਬੀਬੀ ਪਰਮਿੰਦਰ ਕੌਰ ਪੰਨੂ ਦਾ ਪ੍ਰਧਾਨ ਬਣਨ ਤੇ ਸਨਮਾਨ ਕੀਤਾ ਗਿਆ। ਇਹ ਸਨਮਾਨ ਪਿੰਡ ਸਮਰਵਾਂ ਵਿਖੇ ਸੀਨੀਅਰ ਅਕਾਲੀ ਲੀਡਰਾਂ ਦੀ ਮੋਜੁਦਗੀ ਵਿਚ ਹੋਇਆ। ਇਸ ਮੌਕੇ ਸ ਸਰਬਜੀਤ ਸਿੰਘ ਮੱਕੜ ਜੀ ਨੇ ਦਸਿਆ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਇਸਤਰੀ ਅਕਾਲੀ ਦਲ ਦੀ ਬਹੁਤ ਮੁਹਤੱਤਾ ਹੈ ।ਇਸਤਰੀ ਅਕਾਲੀ ਦਲ ਦੀ ਜਥੇਬੰਦੀ ਵਿਚ ਸਾਰੇ ਅਕਾਲੀ ਵਰਕਰਾਂ ਦਾ ਬਹੁਤ ਵੱਡਾ ਸਹਿਯੋਗ ਹੈ । ਅਤੇ ਓਹਨਾ ਨੇ ਇਹ ਵੀ ਦਸਿਆ ਕਿ ਸ਼੍ਰੋਮਣੀ ਅਕਾਲੀ ਦਲ ਤੂਫਾਨ ਦੀ ਤਰ੍ਹਾਂ ਅੱਗੇ ਵਧਦਾ ਆਇਆ ਹੈ ਅਤੇ ਵਧਦਾ ਰਹੇਗਾ ਪਿੰਡ ਪੱਧਰ ਤੇ ਵੀ ਢਾਂਚਿਆਂ ਦਾ ਜਲਦੀ ਐਲਾਨ ਕੀਤਾ ਜਾਵੇਗਾ ਇਸ ਮੌਕੇ ਰਿਟਾੲਿਰ ਪੁਲਿਸ ਆਫ਼ਿਸਰ ਸਰਦਾਰ ਗੁਰਮੇਲ ਸਿੰਘ ਸੀਨੀਅਰ ਲੀਡਰ ਸ ਅਜਮੇਰ ਸਿੰਘ ਸਮਰਵਾਂ , ਸੀਨੀਅਰ ਅਕਾਲੀ ਲੀਡਰ ਸ ਜੋਗਿੰਦਰ ਸਿੰਘ ,ਸੀਨੀਅਰ ਅਕਾਲੀ ਲੀਡਰ ਸ ਬਲਕਾਰ ਸਿੰਘ ਧਨੀ ਪਿੰਡ ,ਬਲਬੀਰ ਸਿੰਘ ਕੰਗਣੀਵਾਲ ਸਰਪੰਚ,ਤਰਸੇਮ ਲਾਲ ਸਮਿਤੀ ਮੈਂਬਰ,ਦੀਪਾ ਸਰਪੰਚ ਸਮਰਵਾਂ,ਸੀਨੀਅਰ ਅਕਾਲੀ ਲੀਡਰ ਰਾਮ ਲੁਭਾਇਆ ਸ਼ਰਮਾ,ਪਰਮਿੰਦਰ ਸਿੰਘ ਕਾਕੂ ਸਰਕਲ ਪ੍ਰਧਾਨ,ਬਲਰਾਜ ਸਿੰਘ ਸੀਨੀਅਰ ਅਕਾਲੀ ਲੀਡਰ ਜੰਡਿਆਲਾ,ਸੁਖਬੀਰ ਸਿੰਘ ਪੰਚ,ਗੁਰਮੀਤ ਸਿੰਘ ਸਰਹਾਲੀ ਆਦਿ ਮੌਜੂਦ ਸਨ ।