ਬੀ.ਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਦੀਆਂ ਮੰਗਾਂ :-
1. ਨਵੀਂ ਆਉਣ ਵਾਲੀ ਭਰਤੀ ਵਿਚ ਸਮਾਜਿਕ ਸਿੱਖਿਆ,ਪੰਜਾਬੀ ਅਤੇ ਹਿੰਦੀ ਦੀਆਂ 9000 ਅਸਾਮੀਆਂ (3000 ਅਸਾਮੀਆਂ/ਵਿਸ਼ਾ) ਦਿੱਤੀਆਂ ਜਾਣ।
2. ਪੰਜਾਬ ਦੀਆਂ ਨੌਕਰੀਆਂ ਤੇ ਪੰਜਾਬ ਦੇ ਨੌਜਵਾਨਾਂ ਨੂੰ ਪਹਿਲ ਦਿੱਤੀ ਜਾਵੇ। ਇਸ ਲਈ ਬਾਹਰੀ ਰਾਜਾਂ ਦੇ ਬਿਨੈਕਾਰਾਂ ਲਈ ਦਸਵੀਂ ਅਤੇ ਬਾਰ੍ਹਵੀਂ ਕਲਾਸ ਨੂੰ ਪੰਜਾਬ ਰਾਜ ਵਿੱਚੋਂ ਪਾਸ ਹੋਣਾ ਲਾਜ਼ਮੀ ਕੀਤਾ ਜਾਵੇ।
3. ਸਰਕਾਰੀ ਸਕੂਲਾਂ ਵਿੱਚ ਸਮਾਜਿਕ ਸਿੱਖਿਆ ਦੀ ਪੋਸਟ ਤੇ ਅੰਗਰੇਜ਼ੀ ਦੇ ਅਧਿਆਪਕਾਂ ਦੀ ਨਿਯੁਕਤੀ ਨਾ ਕੀਤੀ ਜਾਵੇ। ਹਰੇਕ ਅਧਿਆਪਕ ਤੋਂ ਉਸਦੇ ਸੰਬੰਧਿਤ ਵਿਸ਼ੇ ਦਾ ਹੀ ਕੰਮ ਲਿਆ ਜਾਵੇ।
4. ਬੀ.ਏ. ਵਿੱਚ ਸਮਾਜਿਕ ਸਿੱਖਿਆ ਦਾ ਸਬਜੈੱਕਟ ਕੰਬੀਨੇਸ਼ਨ NCTE ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੀ ਰੱਖਿਆ ਜਾਵੇ। ਬਾਹਰ ਕੀਤੇ ਵਿਸ਼ਿਆਂ ਨੂੰ ਦੁਬਾਰਾ ਤੋਂ ਸ਼ਾਮਿਲ ਕੀਤਾ ਜਾਵੇ। ਬੀ.ਐੱਡ ਦੇ ਸਬਜੈੱਕਟ ਕੰਬੀਨੇਸ਼ਨ ਵਿੱਚ Teaching of Economics/Geography/Political Science/Public administration/History etc ਨੂੰ Teaching of Social Studies ਦੇ ਬਰਾਬਰ ਹੀ ਮੰਨਿਆ ਜਾਵੇ।
5. ਉਮਰ ਹੱਦ 37 ਸਾਲ ਤੋਂ 42 ਸਾਲ ਕੀਤੀ ਜਾਵੇ ਕਿਉਂਕਿ ਲੰਬੇ ਸਮੇਂ ਤੋਂ ਪੋਸਟਾਂ ਨਾ ਆਉਣ ਕਾਰਣ ਬਹੁਗਿਣਤੀ ਸਾਥੀ ਆਪਣੀ ਉਮਰ ਹੱਦ ਲੰਘਾ ਚੁੱਕੇ ਹਨ।
6. ਮਾਸਟਰ ਕੇਡਰ ਦੀ ਆਉਣ ਵਾਲੀ ਭਰਤੀ ਵਿਚ ਅਤੇ ਪ੍ਰਮੋਸ਼ਨ ਕਰਨ ਦੌਰਾਨ ਕਿਸੇ ਵੀ ਉਮੀਦਵਾਰ ਨੂੰ PSTET-2 ਤੋਂ ਛੋਟ ਨਾ ਦਿੱਤੀ ਜਾਵੇ।
7. ਬੀ. ਏ. ਵਿੱਚੋਂ 55% ਦੀ ਸ਼ਰਤ ਨੂੰ ਪੂਰਨ ਤੌਰ ਤੇ ਖਤਮ ਕੀਤੀ ਜਾਵੇ।
8. ਮਿਡਲ ਸਕੂਲਾਂ ਦੀਆਂ ਅਸਾਮੀਆਂ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਦੇਣ ਦੀ ਬਜਾਏ ਵੱਖਰੇ ਤੌਰ ਤੇ ਮਿਡਲ ਸਕੂਲਾਂ ਨੂੰ ਹੀ ਦਿੱਤੀਆਂ ਜਾਣ।
ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਮਾਸਟਰ ਕੇਡਰ ਦੀਆਂ 9000 ਪੋਸਟਾਂ ਦੀ ਮੰਗ ਨੂੰ ਲੈ ਕੇ 21 ਅਗਸਤ ਤੋਂ ਸੰਗਰੂਰ ਟੈਂਕੀ ਤੇ ਚੜ੍ਹੇ ਮਨੀਸ਼ ਫਾਜ਼ਿਲਕਾ ਅਤੇ 28 ਅਕਤੂਬਰ ਤੋਂ ਜਲੰਧਰ ਬੱਸ ਸਟੈਂਡ ਦੀ ਪਾਣੀ ਵਾਲੀ ਟੈਂਕੀ ਉੱਪਰ ਮਨੀਸ਼ ਫਾਜ਼ਿਲਕਾ ਅਤੇ ਜਸਵੰਤ ਘੁਬਾਇਆ ਚੜ੍ਹੇ ਹੋਏ ਹਨ।