ਫਗਵਾੜਾ 14 ਅਕਤੂਬਰ (ਸ਼ਿਵ ਕੋੜਾ) ਸ਼ਰਾਰਤੀ ਅਨਸਰਾਂ ਵਲੋਂ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀਆਂ ਕੋਝੀਆਂ ਸਾਜਿਸ਼ਾਂ ਅਤੇ ਫਤਿਹਗੜ• ਸਾਹਿਬ ਵਿਖੇ ਬੀਤੇ ਦਿਨੀਂ ਹੋਈ ਧਾਰਮਿਕ ਗ੍ਰੰਥ ਦੇ ਅੰਗਾਂ ਦੀ ਬੇਅਦਬੀ ਵਰਗੀਆਂ ਘਟਨਾਵਾਂ ਨੂੰ ਰੋਕਣ ਦੇ ਮਨੋਰਥ ਨਾਲ ਡੀ.ਐਸ.ਪੀ. ਫਗਵਾੜਾ ਸਿੰਘ ਨੇ ਥਾਣਾ ਰਾਵਲਪਿੰਡੀ ਦੇ ਅਧੀਨ ਆਉਂਦੇ ਪਿੰਡਾਂ ਦੀਆਂ ਪੰਚਾਇਤਾਂ, ਵੱਖ-ਵੱਖ ਧਾਰਮਿਕ ਅਸਥਾਨਾ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸੇਵਾਦਾਰਾਂ ਨਾਲ ਹੁਸ਼ਿਆਰਪੁਰ ਰੋਡ ਸਥਿਤ ਹਰੀ ਵੈਸ਼ਨੋ ਢਾਬਾ ਨੇੜੇ ਜਗਜੀਤ ਪੁਰ/ਹਰਬੰਸ ਪੁਰ ਦੇ ਵਿਹੜੇ ਵਿਚ ਮੀਟਿੰਗ ਕੀਤੀ। ਇਸ ਦੌਰਾਨ ਉਹਨਾਂ ਸੰਬੋਧਨ ਕਰਦਿਆਂ ਕਿਹਾ ਕਿ ਹਰ ਪਿੰਡ ਵਿਚ ਹਰੇਕ ਧਾਰਮਿਕ ਅਸਥਾਨ ਤੋਂ ਇਲਾਵਾ ਪਿੰਡ ਦੀਆਂ ਮੁੱਖ ਥਾਵਾਂ ਤੇ ਸੀ.ਸੀ.ਟੀ.ਵੀ. ਕੈਮਰੇ ਲਗਵਾਉਣ ਅਤੇ ਇਹਨਾਂ ਨੂੰ ਚਲਦੀ ਹਾਲਤ ਵਿਚ ਰੱਖਿਆ ਜਾਵੇ। ਇਸ ਤੋਂ ਇਲਾਵਾ ਪਿੰਡਾਂ ਵਿਚ ਖਰਾਬ ਲਾਈਟਾਂ ਨੂੰ ਠੀਕ ਕਰਵਾਇਆ ਜਾਵੇ ਅਤੇ ਜਿੱਥੇ ਲਾਈਟ ਨਹੀਂ ਹੈ ਉੱਥੇ ਲਾਈਟਾਂ ਦਾ ਪ੍ਰਬੰਧ ਕਰਵਾਇਆ ਜਾਵੇ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾਵੇ। ਉਹਨਾਂ ਇਹ ਹਦਾਇਤ ਵੀ ਕੀਤੀ ਕਿ ਹਰੇਕ ਪਿੰਡ ਵਿਚ ਆਉਣ ਵਾਲੇ ਸ਼ੱਕੀ ਵਿਅਕਤੀਆਂ ਤੇ ਖਾਸ ਨਜ਼ਰ ਰੱਖੀ ਜਾਵੇ ਅਤੇ ਜਰੂਰੀ ਹੋਣ ਤੇ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ। ਉਹਨਾਂ ਪੰਚਾਇਤਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਭਰੋਸਾ ਦਿੱਤਾ ਕਿ ਪਿੰਡਾਂ ‘ਚ ਪੁਲਿਸ ਦੀ ਗਸ਼ਤ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਮਹੱਤਵਪੂਰਣ ਥਾਵਾਂ ਤੇ ਨਾਕਾਬੰਦੀ ਵੀ ਕੀਤੀ ਜਾਵੇਗੀ। ਉਹਨਾਂ ਸਮਾਜ ਵਿਰੋਧੀ ਅਤੇ ਸ਼ਰਾਰਤੀ ਅਨਸਰਾਂ ਨੂੰ ਸਖਤ ਤਾੜਨਾ ਕੀਤੀ ਕਿ ਉਹ ਕਾਨੂੰਨ ਨਾਲ ਖਿਲਵਾੜ ਕਰਨ ਤੋਂ ਗੁਰੇਜ ਕਰਨ ਨਹੀਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਐਸ.ਐਚ.ਓ. ਰਾਵਲਪਿੰਡੀ ਰਘਬੀਰ ਸਿੰਘ ਸਿੱਧੂ ਨੇ ਵੀ ਕਿਹਾ ਕਿ ਪੁਲਿਸ ਹਰ ਸਮੇਂ ਲੋਕਾਂ ਦੀ ਸਹਾਇਤਾ ਲਈ ਉਪਲੱਬਧ ਹੈ। ਕਿਸੇ ਤਰ•ਾਂ ਦੇ ਵੀ ਅਪਰਾਧ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਸਮਾਂ ਰਹਿੰਦੇ ਢੁਕਵੀਂ ਕਾਰਵਾਈ ਕੀਤੀ ਜਾ ਸਕੇ। ਇਸ ਮੌਕੇ ਲਖਵਿੰਦਰ ਸਿੰਘ ਚੌਕੀ ਇੰਚਾਰਜ ਪਾਂਸ਼ਟਾ, ਸਰਪੰਚ ਰਾਮਪਾਲ ਸਾਹਨੀ, ਨਛੱਤਰ ਸਿੰਘ ਜਗਜੀਤਪੁਰ, ਨਿਰਮਲਜੀਤ ਲੱਖਪੁਰ, ਹਰਦੀਪ ਸਿੰਘ ਸੰਗਤਪੁਰ, ਸੁਖਵਿੰਦਰ ਸਿੰਘ ਮਲਕਪੁਰ, ਬੀਬੀ ਦਲਜੀਤ ਕੌਰ ਮੀਰਾਂਪੁਰ, ਬੀਬੀ ਕਸ਼ਮੀਰ ਕੌਰ ਬੇਗਮਪੁਰ, ਬੀਬੀ ਜੋਗਿੰਦਰ ਕੌਰ ਬੀੜ ਢੰਡੋਲੀ ਤੋਂ ਇਲਾਵਾ ਸਾਬਕਾ ਸਰਪੰਚ ਪ੍ਰਕਾਸ਼ ਰਾਮ, ਏ.ਐਸ.ਆਈ. ਰਾਮ ਕੁਮਾਰ, ਏ.ਐਸ.ਆਈ. ਨਾਜਰ ਸਿੰਘ, ਹਵਲਦਾਰ ਹਰਿੰਦਰ ਸਿੰਘ, ਕਾਂਸਟੇਬਲ ਰਾਕੇਸ਼ ਗਿਲ, ਭਾਈ ਜਗਤਾਰ ਸਿੰਘ ਮੀਰਾਂਪੁਰ, ਗਿਆਨੀ ਜਗਜੀਤ ਸਿੰਘ ਸੰਗਤਪੁਰ, ਸਰਬਜੀਤ ਸਿੰਘ ਮਾਇਓਪੱਟੀ, ਸੁੱਚਾ ਸਿੰਘ ਰਾਣੀਪੁਰ, ਗੁਰਦੀਪ ਸਿੰਘ, ਕਸ਼ਮੀਰ ਸਿੰਘ ਜਗਪਾਲਪੁਰ, ਸੰਗਤਪਾਲ ਸਿੰਘ ਖਲਿਆਣ, ਸੁਰਿੰਦਰ ਸਿੰਘ, ਗੁਰਪਾਲ ਸਿੰਘ, ਜਸਬੀਰ ਕੌਰ, ਕੁਲਦੀਪ ਕੌਰ ਸਾਹਨੀ, ਖੁਸ਼ਦਿਆਲ ਸਿੰਘ, ਭਾਈ ਜਗਰੂਪ ਸਿੰਘ, ਰਣਜੀਤ ਸਿੰਘ, ਜਰਨੈਲ ਸਿੰਘ, ਮੇਜਰ ਸਿੰਘ, ਪ੍ਰਧਾਨ ਅਜੈਬ ਸਿੰਘ, ਭਾਈ ਲਖਵਿੰਦਰ ਸਿੰਘ ਡੁਮੇਲੀ, ਟਹਿਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਹਾਜਰ ਸਨ