ਜਲੰਧਰ :  ਬੇਅੰਤ ਸਿੰਘ ਦੀਆੰ ਨਿਡਰ ਮੁੱਖ ਮੰਤਰੀ ਵਜੋ ਨਿਭਾਈਆਂ ਸੇਵਾਵਾਂ ਨੂੰ ਪੰਜਾਬ ਦੇ ਲੋਕ ਹਮੇਸ਼ਾ ਯਾਦ ਰੱਖਣਗੇ : ਡਾ ਜਸਲੀਨ ਸੇਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਬੇਅੰਤ ਸਿੰਘ  ਦੇ ਜਨਮ ਦਿਵਸ ਅਤੇ ਕੌਂਸਲਰ ਵਾਰਡ ਨੰਬਰ-20 ਡਾ ਜਸਲੀਨ ਸੇਠੀ ਅਤੇ ਜਿਲ੍ਹਾ ਮਹਿਲਾ ਕਾਂਗਰਸ ਦੇ ਅਹੁਦੇਦਾਰਾਂ ਵੱਲੋਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਡਾ ਸੇਠੀ ਨੇ ਕਿਹਾ ਕਿ ਪੰਜਾਬ ਦੇ 12 ਵੇਂ ਮੁੱਖ ਮੰਤਰੀ ਸ. ਬੇਅੰਤ ਸਿੰਘ ਜੀ ਨੇ ਪੰਜਾਬ ਵਿੱਚ ਸ਼ਾਂਤੀ ਬਹਾਲੀ ਅਤੇ ਆਪਸੀ ਸਦਭਾਵਨਾਂ ਲਈ ਬਲੀਦਾਨ ਦਿੱਤਾ। ਉਨ੍ਹਾਂ ਨੇ ਪੰਜਾਬ ਵਿੱਚ ਆਤੰਕਵਾਦ ਦਾ ਮੁਕਾਬਲਾ ਕਰਕੇ ਅਮਨ ਸ਼ਾਂਤੀ ਲਿਆਦੀ। ਅਤ ਸ. ਬੇਅੰਤ ਸਿੰਘ  ਦੀਆਂ ਨਿਡਰ ਮੁੱਖ ਮੰਤਰੀ ਵਜੋ ਨਿਭਾਈਆਂ ਸੇਵਾਵਾਂ ਨੂੰ ਪੰਜਾਬ ਦੇ ਲੌਕ ਆਗੂ ਵਜੋ ਜਾਣਿਆ ਜਾਂਦਾ ਰਹੇਗਾ। ਇਸ ਮੌਕੇ ਸੁਦਰਸ਼ਨ, ਮੁਹਿੰਦਰ ਕੌਰ, ਰੀਮਾ, ਅੰਜਲੀ, ਚੰਦਰ ਕਾਂਤਾ, ਰਣਜੀਤ ਕੌਰ, ਅਨੂ ਗੁਪਤਾ ਅਦਿ ਮਹਿਲਾਂ ਕਾਂਗਰਸ ਵਰਕਰ ਮੌਜੂਦ ਸਨ।