ਫਗਵਾੜਾ 3 ਅਪ੍ਰੈਲ (ਸ਼਼ਿਵ ਕੋੋੜਾ) ਬਹੁਜਨ ਸਮਾਜ ਪਾਰਟੀ ਦੇ ਜੋਨ ਇੰਚਾਰਜ ਲੇਖਰਾਜ ਜਮਾਲਪੁਰ, ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਮਨੋਹਰ ਲਾਲ ਜੱਖੂ ਤੇ ਹਲਕਾ ਪ੍ਰਧਾਨ ਚਿਰੰਜੀ ਲਾਲ ਕਾਲਾ ਨੇ ਅੱਜ ਇੱਥੇ ਜਾਰੀ ਇਕ ਪੈ੍ਰਸ ਬਿਆਨ ਵਿਚ ਬਸਪਾ ਦੇ ਬਾਨੀ ਸਾਹਿਬ ਕਾਂਸ਼ੀ ਰਾਮ ਦੇ ਜਨਮ ਦਿਨ ਨੂੰ  ਸਮਰਪਿਤ ਉਹਨਾਂ ਦੇ ਜੱਦੀ ਪਿੰਡ ਖੁਆਸਪੁਰਾ ਵਿਖੇ ਬਸਪਾ ਪੰਜਾਬ ਵਲੋਂ ਕੀਤੀ ਗਈ ਬੇਗਮਪੁਰਾ ਪਾਤਸ਼ਾਹੀ ਬਣਾਓ ਰੈਲੀ ਵਿਚ ਫਗਵਾੜਾ ਵਿਧਾਨਸਭਾ ਹਲਕੇ ਤੋਂ ਵੱਡੀ ਗਿਣਤੀ ਵਿਚ ਪੁੱਜੇ ਸਮੂਹ ਵਰਕਰਾਂ ਅਤੇ ਸਮਰਥਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਰੈਲੀ ਵਿਚ ਬਸਪਾ ਵਰਕਰਾਂ ਅਤੇ ਸਮਰਥਕਾਂ ਦੇ ਭਾਰੀ ਇਕੱਠ ਨੇ ਸਾਬਿਤ ਕਰ ਦਿੱਤਾ ਹੈ ਕਿ ਅਗਲੇ ਸਾਲ 2022 ਵਿਚ ਹੋਣ ਵਾਲੀਆਂ ਪੰਜਾਬ ਵਿਧਾਨਸਭਾ ਦੀਆਂ ਚੋਣਾਂ ਤੋਂ ਬਾਅਦ ਪੰਜਾਬ ਵਿਧਾਨਸਭਾ ਵਿਚ ਹਾਥੀ ਦਾ ਕਬਜਾ ਹੋ ਕੇ ਰਹੇਗਾ | ਉਕਤ ਆਗੂਆਂ ਨੇ ਸਮੂਹ ਵਰਕਰਾਂ ਅਤੇ ਸਮਰਥਕਾਂ ਨੂੰ  ਪੁਰਜੋਰ ਅਪੀਲ ਵੀ ਕੀਤੀ ਕਿ ਵਿਧਾਨਸਭਾ ਚੋਣਾਂ ਦੀ ਤਿਆਰੀ ਲਈ ਹੁਣ ਤੋਂ ਹੀ ਕਮਰ ਕੱਸ ਲੈਣ ਅਤੇ ਹਰ ਮੁਹੱਲੇ, ਵਾਰਡ ਅਤੇ ਪਿੰਡਾਂ ਵਿਚ ਮੀਟਿੰਗਾਂ ਕਰਕੇ ਬਸਪਾ ਦੀਆਂ ਨੀਤੀਆਂ ਨੂੰ  ਘਰ-ਘਰ ਪਹੁੰਚਾਉਂਦੇ ਹੋਏ ਪਾਰਟੀ ਦੀ ਮਜਬੂਤੀ ਲਈ ਯਤਨ ਕਰਨ | ਇਸ ਮੌਕੇ ਨਰੇਸ਼ ਕੁਮਾਰ ਕੈਲੇ, ਜਸਵੀਰ ਬੰਗਾ, ਹਰਦਿਆਲ ਚਾਚੋਕੀ, ਕੁਲਵਿੰਦਰ ਕਿੰਦਾ, ਕੁਲਦੀਪ ਬੱਲੂ, ਅਮਰੀਕ ਪੰਡਵਾ ਤੇ ਨਰਿੰਦਰ ਪੰਡਵਾ ਆਦਿ ਹਾਜਰ ਸਨ |