ਫਗਵਾੜਾ 3 ਜੂਨ (ਸ਼ਿਵ ਕੋੜਾ) ਬੇਗਮਪੁਰਾ ਹੈਲਪ ਲਾਈਨ ਆਰਗਨਾਈਜੇਸ਼ਨ ਵਲੋਂ ਕੋਵਿਡ-19 ਕੋਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਦੌਰਾਨ ਆਰਥਕ ਤੰਗੀ ਦੇ ਸ਼ਿਕਾਰ ਸਥਾਨਕ ਪ੍ਰੀਤ ਨਗਰ ਦੇ ਇਕ ਪਰਿਵਾਰ ਨੂੰ ਆਰਥਕ ਮੱਦਦ ਅਤੇ ਰਾਸ਼ਨ ਸਮੱਗਰੀ ਭੇਂਟ ਕੀਤੀ ਅਤੇ ਬੱਚਿਆਂ ਦੀ ਪੜ੍ਹਾਈ ਦਾ ਸਾਰਾ ਖਰਚਾ ਚੁੱਕਣ ਦਾ ਭਰੋਸਾ ਦਿੱਤਾ। ਵਧੇਰੇ ਜਾਣਕਾਰੀ ਦਿੰਦਿਆਂ ਆਰਗਨਾਈਜੇਸ਼ਨ ਦੇ ਪ੍ਰਧਾਨ ਸਤੀਸ਼ ਬੰਟੀ ਅਤੇ ਤੁਲਸੀ ਰਾਮ ਖੋਸਲਾ ਨੇ ਦੱਸਿਆ ਕਿ ਇਹ ਪਰਿਵਾਰ ਬਹੁਤ ਹੀ ਗਰੀਬੀ ਦਾ ਸ਼ਿਕਾਰ ਹੈ ਜਿਸ ਬਾਰੇ ਪਤਾ ਲੱਗਣ ਤੇ ਜੱਥੇਬੰਦੀ ਵਲੋਂ ਆਪਣੇ ਤੌਰ ਤੇ ਜਾਂਚ ਪੜਤਾਲ ਕਰਨ ਤੋਂ ਬਾਅਦ ਪਰਿਵਾਰ ਦੀ ਮੱਦਦ ਦਾ ਫੈਸਲਾ ਕੀਤਾ ਗਿਆ। ਉਹਨਾਂ ਦੱਸਿਆ ਕਿ ਪਰਿਵਾਰ ਦੇ ਮੁਖੀ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ ਅਤੇ ਆਮਦਨ ਦਾ ਕੋਈ ਜਰੀਆ ਨਹੀਂ ਹੈ। ਜਿਸ ਕਰਕੇ ਬੱਚਿਆਂ ਦੀ ਪੜ੍ਹਾਈ ਅਤੇ ਸਿਹਤ ਸਬੰਧੀ ਸਮੇਂ-ਸਮੇਂ ਸਿਰ ਸਹਾਇਤਾ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਇਸ ਮੌਕੇ ਮੱਖਣ ਸਿੱਧੂ, ਕਰਨ ਬੰਗਾ ਆਦਿ ਵੀ ਹਾਜਰ ਸਨ।