ਜਲੰਧਰ,13 ਨਵੰਬਰ()ਸਥਾਨਕ ਬੱਸ ਅੱਡੇ ਤੋਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪਹੁੰਚੇ ਅਤੇ ਪੁਲਿਸ ਦੀ ਧੱਕਾਮੁੱਕੀ ਦਾ ਸ਼ਿਕਾਰ ਹੋਏ ਬੀ.ਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਸਰਦ ਰਾਤ ਨੀਲੇ ਅਸਮਾਨ ਹੇਠਾਂ ਗੁਜਾਰੀ।
ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਭਾਵੇਂ ਸਿੱਖਿਆ ਮੰਤਰੀ ਆਪਣੀ ਕੋਠੀ ਵਿਚ ਹਾਜ਼ਰ ਸਨ।ਪ੍ਰੰਤੂ ਆਪਣੀ ਕੋਠੀ ਦੇ ਗੇਟ ਕੋਲ ਸਰਦੀ ਦੀ ਰਾਤ ਵਿੱਚ ਠੁਰ ਠੁਰ ਕਰਦੇ ਪੰਜਾਬ ਦੇ ਬੇਰੁਜ਼ਗਾਰ ਲੜਕੇ ਲੜਕੀਆ ਦੀ ਸਾਰ ਨਹੀਂ ਲਈ।ਵੱਡੀ ਗਿਣਤੀ ਵਿੱਚ ਡਟੇ ਬੇਰੁਜ਼ਗਾਰਾਂ ਨੇ ਕਰੀਬ ਪੂਰੀ ਰਾਤ ਸਰਕਾਰ ਅਤੇ ਸਿੱਖਿਆ ਮੰਤਰੀ ਖਿਲਾਫ ਜ਼ੋਰਦਾਰ ਨਾਹਰੇਬਾਜੀ ਕੀਤੀ।
ਦਿਨ ਚੜ੍ਹਦੇ ਹੀ ਅਚਾਨਕ ਬੇਰੁਜ਼ਗਾਰਾਂ ਦੀ ਇਕ ਟੋਲੀ ਨੇ ਸਿੱਖਿਆ ਮੰਤਰੀ ਦੀ ਕੋਠੀ ਦਾ ਦੂਜਾ ਰਸਤਾ ਵੀ ਦੱਬ ਲਿਆ।ਦੋਵੇਂ ਪਾਸਿਆਂ ਤੋਂ ਨਾਹਰੇਬਾਜੀ ਸ਼ੁਰੂ ਹੋਣ ਮਗਰੋਂ ਸਿੱਖਿਆ ਮੰਤਰੀ ਸ੍ਰ ਪ੍ਰਗਟ ਸਿੰਘ ਨੇ ਬੇਰੁਜ਼ਗਾਰਾਂ ਨੂੰ ਗੱਲਬਾਤ ਲਈ ਬੁਲਾ ਕਿ 16 ਨਵੰਬਰ ਨੂੰ ਮੁੜ ਪੈਨਲ ਮੀਟਿੰਗ ਦਾ ਸੱਦਾ ਦਿੱਤਾ।ਇਸ ਉਪਰੰਤ ਧਰਨਾ ਸਮਾਪਤ ਕਰਕੇ ਮੁੜ ਬੱਸ ਸਟੈਂਡ ਵਿੱਚ ਪਾਣੀ ਵਾਲੀ ਟੈਂਕੀ ਕੋਲ ਪਰਤੇ।
ਬੇਰੁਜ਼ਗਾਰਾਂ ਨੇ ਐਲਾਨ ਕੀਤਾ ਕਿ ਜੇਕਰ 16 ਨਵੰਬਰ ਨੂੰ ਮੀਟਿੰਗ ਨਾ ਕੀਤੀ ਤਾਂ ਮੁੜ 18 ਨਵੰਬਰ ਨੂੰ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।
ਉਧਰ 17ਵੇਂ ਦਿਨ ਵੀ ਮੁਨੀਸ਼ ਕੁਮਾਰ ਅਤੇ ਜਸਵੰਤ ਟੈਂਕੀ ਉੱਤੇ ਬੈਠੇ ਹੋਏ ਹਨ ਅਤੇ ਲੜੀਵਾਰ ਭੁੱਖ ਹੜਤਾਲ ਉੱਤੇ ਸੰਦੀਪ ਗਿੱਲ,ਅਮਨ ਸੇਖਾ, ਗੁਰਮੀਤ ਬੋਹਾ, ਕੁਲਵਿੰਦਰ ਕੌਰ ਫਾਜ਼ਿਲਕਾ ਅਤੇ ਕਮਲਪ੍ਰੀਤ ਕੌਰ ਮੰਗਵਾਲ ਬੈਠੇ ਹਨ।
ਇਸ ਮੌਕੇ ਅਮਨਦੀਪ ਸੇਖਾ, ਗਗਨਦੀਪ ਕੌਰ,ਸੰਦੀਪ ਗਿੱਲ, ਬਲਕਾਰ ਮਾਨਸਾ,ਗੁਰਪ੍ਰੀਤ ਪੱਕਾ ਕਲਾਂ,ਕੁਲਵੰਤ ਲੌਂਗੋਵਾਲ,ਰਸ਼ਪਾਲ ਜਲਾਲਾਬਾਦ,ਗੁਰਪ੍ਰੀਤ ਖੰਨਾ ਪਟਿਆਲਾ,ਜਗਸੀਰ ਬਰਨਾਲਾ, ਅਮਨਦੀਪ ਕੌਰ,ਜਗਤਾਰ ਸਿੰਘ ਟੋਡਰਵਾਲ,ਵੀਰਪਾਲ ਫਰੀਦਕੋਟ, ਕਿਰਨ ਈਸੜਾ,ਪ੍ਰਿਤਪਾਲ ਕੌਰ ਸੰਗਰੂਰ,ਰਾਜਕਿਰਨ,ਅਮਨ ਬਠਿੰਡਾ, ਨਰਪਿੰਦਰ,ਰੇਖਾ, ਸਿਮਰਜੀਤ,ਕੁਲਵਿੰਦਰ,ਭੁਪਿੰਦਰ ਕੌਰ ਆਦਿ ਹਾਜ਼ਰ ਸਨ।