ਜਲੰਧਰ: ਰੈਕੋਗਨਾਈਜ਼ਡ ਅਤੇ ਐਫੀਲਿਏਟਡ ਸਕੂਲਜ਼ ਐਸੋਸ਼ੀਏਸ਼ਨ (ਰਜਿ:) ਰਾਸਾ ਪੰਜਾਬ ਦੀ ਪ੍ਰਮੁੱਖ ਮੰਗ ਮੰਨਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਅਗਲੇ ਸੈਸ਼ਨ 2021-22 ਤੋਂ ਜੋ ਵੀ ਸਕੂਲ ਬੋਰਡ ਕਲਾਸਾਂ ਦੇ ਸਰਟੀਫਿਕੇਟਾਂ ਦੀਆਂ ਹਾਰਡ ਕਾਪੀਆਂ ਲੈਣਾ ਚਾਹੇਗਾ ਉਸ ਨੂੰ ਸਿਰਫ 100 ਰੁਪਏ ਪ੍ਰਤੀ ਸਰਟੀਫਿਕੇਟ ਵਿਚ ਬੋਰਡ ਹਾਰਡ ਕਾਪੀਆਂ ਸਕੂਲਾਂ ਨੂੰ ਜਾਰੀ ਕਰੇਗਾ ਅਤੇ ਇਹ ਫੀਸ ਪ੍ਰੀਖਿਆ ਫੀਸ ਦੇ ਨਾਲ ਹੀ ਲਈ ਜਾਵੇਗੀ l ਪਹਿਲਾ ਵਿਦਿਆਰਥੀਆਂ ਨੂੰ ਹਾਰਡ ਕਾਪੀ ਲੈਣ ਲਈ ਬੋਰਡ ਦਫਤਰ ਚੰਡੀਗੜ੍ਹ ਜਾਣਾ ਪੈਂਦਾ ਸੀ ਅਤੇ 800 ਰੁਪਏ ਫੀਸ ਜਮਾ ਕਰਾਉਣ ਤੇ ਹਾਰਡ ਕਾਪੀ ਪ੍ਰਾਪਤ ਹੁੰਦੀ ਸੀ l ਇਹ ਜਾਣਕਾਰੀ ਦਿੰਦਿਆ ਰਾਸਾ ਪੰਜਾਬ ਦੇ ਜਨਰਲ ਸਕੱਤਰ ਸੁਜੀਤ ਸ਼ਰਮਾ ਬਬਲੂ ਨੇ ਦੱਸਿਆ ਕਿ ਇਹ ਫੈਸਲਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ ਯੋਗਰਾਜ ਜੀ ਨੇ ਰਾਸਾ ਦੀ ਬੇਨਤੀ ਤੇ ਲਿਆ ਹੈ l ਜਿਸ ਲਈ ਰਾਸਾ ਦੇ ਚੇਅਰਮੈਨ ਪ੍ਰਿ ਗੁਰਦੀਪ ਸਿੰਘ ਰੰਧਾਵਾ, ਪ੍ਰਧਾਨ ਡਾ ਰਵਿੰਦਰ ਸਿੰਘ ਮਾਨ ਅਤੇ ਸੂਬਾ ਗਵਰਨਿੰਗ ਬਾਡੀ ਦੇ ਹੋਰ ਮੈਂਬਰਾਂ ਸੁਖਵਿੰਦਰ ਸਿੰਘ ਭੱਲਾ, ਰਵਿੰਦਰ ਸ਼ਰਮਾ, ਸਕੱਤਰ ਸਿੰਘ ਸੰਧੂ, ਜਗਤਪਾਲ ਮਹਾਜਨ,ਜਗਜੀਤ ਸਿੰਘ, ਹਰਜੀਤ ਸਿੰਘ ਬਰਾੜ, ਸੁਖਮਿੰਦਰ ਸਿੰਘ,ਚਰਨਜੀਤ ਸਿੰਘ ਪਾਰੋਵਾਲ ਅਤੇ ਬਲਕਾਰ ਸਿੰਘ ਨੇ ਸਮੂਹ ਰਾਸਾ ਪੰਜਾਬ ਵਲੋਂ ਪ੍ਰੋਫੈਸਰ ਯੋਗਰਾਜ ਜੀ ਦਾ ਧੰਨਵਾਦ ਕੀਤਾ l ਸੁਜੀਤ ਸ਼ਰਮਾ ਬਬਲੂ ਨੇ ਕਿਹਾ ਕਿ ਜੇਕਰ ਕੋਈ ਸਕੂਲ ਇਸ ਵਾਰ ਵੀ ਸਰਟੀਫਿਕੇਟਾਂ ਦੀਆਂ ਹਾਰਡ ਕਾਪੀਆਂ ਲੈਣੀਆਂ ਚਾਹੁੰਦਾ ਹੈ ਤਾਂ ਨਤੀਜਾ ਨਿਕਲਣ ਦੇ ਤਿੰਨ ਮਹੀਨੇ ਦੇ ਅੰਦਰ-ਅੰਦਰ ਉਹ 800 ਰੁਪਏ ਦੀ ਜਗ੍ਹਾ 300 ਰੁਪਏ ਪ੍ਰਤੀ ਸਰਟੀਫਿਕੇਟ ਰਾਸ਼ੀ ਆਨਲਾਈਨ ਜਮਾਂ ਕਰਵਾ ਕੇ ਲੈ ਸਕਦਾ ਹੈ ਇਸ ਸਬੰਦੀ ਜਲਦੀ ਹੀ ਲਿੰਕ ਸਕੂਲ ਆਈ ਡੀ ਵਿੱਚ ਬੋਰਡ ਵੱਲੋਂ ਪਾ ਦਿੱਤਾ ਜਾਵੇਗਾ। ਓਨਾ ਚੈਅਰਮੈਨ ਸਿੱਖਿਆ ਬੋਰਡ ਨੂੰ ਅਪੀਲ ਕੀਤੀ ਕਿ ਰਾਸਾ ਦੀ ਇੱਕ ਹੋਰ ਮੰਗ ਪਹਿਲਾ ਤੋਂ ਚੱਲ ਰਹੇ ਸਕੂਲਾਂ ਤੋਂ ਐਫਿਲੀਏਸਨ ਲੈਣ ਵੇਲੇ ਸੀ. ਐਲ.ਯੂ ਲੈਣ ਦੀ ਸ਼ਰਤ ਨੂੰ ਖੱਤਮ ਕਰਨਾ ਉਹ ਵੀ ਜਲਦੀ ਪ੍ਰਵਾਨ ਕੀਤੀ ਜਾਵੇ l ਓਨਾ ਦੱਸਿਆ ਕਿ ਸੀ ਐਲ ਯੂ ਨੂੰ ਖੱਤਮ ਕਰਾਉਣ ਲਈ ਰਾਸਾ ਵਲੋਂ ਮੁੱਖ ਮੰਤਰੀ ਜੀ, ਸਿੱਖਿਆ ਮੰਤਰੀ ਜੀ, ਸ਼ਹਿਰੀ ਵਿਕਾਸ ਮੰਤਰੀ ਜੀ ਅਤੇ ਚੀਫ ਟਾਊਨ ਪਲਾਨਰ ਪੰਜਾਬ ਨੂੰ ਪੱਤਰ ਵੀ ਲਿਖੇ ਗਏ ਹਨ l ਆਸ ਹੈ ਰਾਸਾ ਦੀ ਇਹ ਮੰਗ ਵੀ ਜਲਦੀ ਪ੍ਰਵਾਨ ਕੀਤੀ ਜਾਵੇਗੀ l