ਫਗਵਾੜਾ 6 ਜੁਲਾਈ (ਸ਼ਿਵ ਕੋੜਾ) ਇੱਥੋਂ ਦੇ ਨਜਦੀਕੀ ਪਿੰਡ ਬ੍ਰਹਮਪੁਰ ਵਿਖੇ ਇਕ ਘਰ ‘ਚ ਬੀਤੀ ਸ਼ਾਮ ਸ਼ੱਕੀ ਹਾਲਤ ‘ਚ ਅਚਾਨਕ ਅੱਗ ਲੱਗਣ ਨਾਲ ਨਗਦੀ ਸਮੇਤ ਹੋਰ ਕੀਮਤੀ ਸਮਾਨ ਦੇ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੀੜ੍ਹਤ ਵਿਜੇ ਕੁਮਾਰ ਪੁੱਤਰ ਮਹਿੰਦਰ ਰਾਮ ਵਾਸੀ ਬ੍ਰਹਮਪੁਰ ਨੇ ਦੱਸਿਆ ਕਿ ਉਹ ਮਿਹਨਤ ਮਜਦੂਰੀ ਦਾ ਕੰਮ ਕਰਦਾ। ਬੀਤੀ ਸ਼ਾਮ ਉਹ ਰੋਜਾਨਾ ਦੀ ਤਰ੍ਹਾਂ ਪਸ਼ੂਆਂ ਲਈ ਤੂੜੀ ਦਾ ਪ੍ਰਬੰਧ ਕਰਨ ਬਾਹਰ ਗਿਆ ਹੋਇਆ ਸੀ ਅਤੇ ਘਰ ਵਿਚ ਕੋਈ ਨਹੀਂ ਸੀ। ਜਦੋਂ ਕਰੀਬ 7 ਵਜੇ ਉਹ ਘਰ ਆਇਆ ਤਾਂ ਅੰਦਰ ਧੂਆਂ ਉੱਠਦਾ ਦੇਖਿਆ। ਵਿਜੇ ਕੁਮਾਰ ਅਨੁਸਾਰ ਘਰ ਦੇ ਅੰਦਰ ਇਕ ਕਮਰੇ ‘ਚ ਅੱਗ ਲੱਗੀ ਦੇਖ ਕੇ ਉਸਨੇ ਰੌਲਾ ਪਾਇਆ ਤਾਂ ਆਂਢ-ਗੁਆਂਢ ਦੇ ਲੋਕ ਇਕੱਠੇ ਹੋਏ ਗਏ ਅਤੇ ਕਮਰੇ ‘ਚ ਪਏ ਸਮਾਨ ਨੂੰ ਲੱਗੀ ਅੱਗ ਬਾਲਟੀਆਂ ਨਾਲ ਪਾਣੀ ਪਾ ਕੇ ਬੁਝਾਈ। ਉਸਨੇ ਦੱਸਿਆ ਕਿ ਅੱਗ ਲੱਗਣ ਨਾਲ ਕੀਮਤੀ ਕਪੜੇ, ਜਰੂਰੀ ਦਸਤਾਵੇਜ ਤੋਂ ਇਲਾਵਾ ਹੋਰ ਘਰੇਲੂ ਸਮਾਨ ਅਤੇ ਉਸਦੀ ਪਤਨੀ ਦੇ ਇਲਾਜ ਲਈ ਰੱਖੀ ਨਗਦੀ ਦਾ ਕਾਫੀ ਨੁਕਸਾਨ ਹੋਇਆ ਹੈ। ਅੱਗ ਲੱਗਣ ਦੇ ਕਾਰਨਾਂ ਬਾਰੇ ਪਤਾ ਨਹੀਂ ਲਗ ਸਕਿ