ਫਗਵਾੜਾ 7 ਜੁਲਾਈ (ਸ਼ਿਵ ਕੋੜਾ) ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਦੁਆਰਾ ਸਥਾਪਿਤ ਅਤੇ ਬਾਬਾ ਜੀ ਦੀ ਦੋਹਤੀ ਬੀਬੀ ਜਸਵਿੰਦਰ ਕੌਰ ਕਨੇਡਾ ਦੀ ਅਗਵਾਈ ਹੇਠ ਚਲ ਰਹੇ ਸ੍ਰੀ ਗੁਰੂ ਹਰਗੋਬਿੰਦ ਮਾਡਲ ਮਿਸ਼ਨਰੀ ਸੀ.ਸੈ. ਸਕੂਲ ਹਰਗੋਬਿੰਦਗੜ੍ਹ (ਭੋਗਪੁਰ) ਦਾ 10+2 ਹਿਉਮੈਨਿਟੀਜ ਅਤੇ ਕਾਮਰਸ ਗਰੁੱਪ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਸਕੂਲ ਪਿ੍ਰੰਸੀਪਲ ਡਾ. ਗੁਰਦੇਵ ਕੌਰ ਬਾਜਵਾ ਨੇ ਦੱਸਿਆ ਕਿ ਸਾਰੇ ਹੀ ਵਿਦਿਆਰਥੀ ਪਹਿਲੇ ਦਰਜੇ ‘ਚ ਪਾਸ ਹੋਏ ਹਨ। ਹਿਊਮੈਨਿਟੀਜ ਗਰੁੱਪ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ 600 ਵਿਚੋਂ 422 ਅੰਕ ਪ੍ਰਾਪਤ ਕਰਕੇ ਸਕੂਲ ‘ਚ ਪਹਿਲਾ, ਨਵਜੋਤ ਕੌਰ ਨੇ 419 ਅੰਕਾਂ ਨਾਲ ਦੂਸਰਾ ਅਤੇ ਸਤਦੇਵ ਸਿੰਘ ਨੇ 413 ਅੰਕ ਹਾਸਲ ਕਰਕੇ ਸਕੂਲ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਕਾਮਰਸ ਗਰੁੱਪ ‘ਚ ਮਨਵੀਰ ਕੌਰ ਨੇ 600 ਵਿਚੋਂ 390 ਅੰਕ ਪ੍ਰਾਪਤ ਕਰਕੇ ਸਕੂਲ ‘ਚ ਪਹਿਲਾ, ਸਿਮਰਨਜੀਤ ਕੌਰ ਨੇ 388 ਅੰਕਾਂ ਨਾਲ ਦੂਸਰਾ ਜਦਕਿ ਮਨਜੋਤ ਕੌਰ ਨੇ 386 ਅੰਕ ਹਾਸਲ ਕਰਕੇ ਸਕੂਲ ‘ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਫਤਿਹ ਸਿੰਘ ਪਰਹਾਰ ਨੇ ਸਮੂਹ ਵਿਦਿਆਰਥੀਆਂ ਅਤੇ ਸਟਾਫ ਦੀ ਮਿਹਨਤ ਨੂੰ ਸਰਾਹਿਆ ਅਤੇ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਲਈ ਸ਼ੁੱਭ ਇੱਛਾਵਾਂ ਦਿੱਤੀਆਂ। ਇਸ ਮੌਕੇ ਸਕੂਲ ਦੇ ਟ੍ਰਾਂਸਪੋਰਟ ਇੰਚਾਰਜ ਸ. ਹੁਕਮ ਸਿੰਘ ਤੋਂ ਇਲਾਵਾ ਮੈਡਮ ਰਮਨਦੀਪ ਕੌਰ, ਚੇਤਨਾ ਰਾਣੀ, ਮਨਪ੍ਰੀਤ ਕੌਰ, ਨਿਸ਼ਾ ਪੁਰੀ, ਨਿਸ਼ਾ ਸਮੇਤ ਸਮੂਹ ਵਿਦਿਆਰਥੀ ਹਾਜਰ ਸਨ।