ਫਗਵਾੜਾ 2 ਦਸੰਬਰ (ਸ਼ਿਵ ਕੋੜਾ) ਐਨ.ਸੀ.ਸੀ. ਜਲੰਧਰ ਦੇ ਗਰੁਪ ਕਮਾਂਡਰ ਬ੍ਰਿਗੇਡੀਅਰ ਅਦਵਿਤਯਾ ਮਦਾਨ ਨੇ ਅੱਜ 8 ਪੰਜਾਬ ਬਟਾਲੀਅਨ ਐਨ.ਸੀ.ਸੀ. ਫਗਵਾੜਾ ਦਾ ਸਲਾਨਾ ਦੌਰਾ ਕੀਤਾ ਅਤੇ ਬਟਾਲੀਅਨ ਦੇ ਕੰਮਾਂ ਦਾ ਜਾਇਜਾ ਲਿਆ। ਸਥਾਨਕ ਹਦੀਆਬਾਦ ਯੁਨਿਟ ਪੁੱਜਣ ਤੇ ਕਰਨਲ ਯੋਗੇਸ਼ ਭਾਰਦਵਾਜ ਕਮਾਂਡਿੰਗ ਅਫਸਰ ਅਤੇ ਸੂਬੇਦਾਰ ਮੇਜਰ ਸੋਨਮ ਤਰਗਿਸ ਨੇ ਬ੍ਰਿਗੇਡੀਅਰ ਮਦਾਨ ਦਾ ਨਿੱਘਾ ਸਵਾਗਤ ਕੀਤਾ। ਬ੍ਰਿਗੇਡੀਅਰ ਮਦਾਨ ਨੇ ਯੁਨਿਟ ਦੇ ਸਮੂਹ ਸਟਾਫ ਨਾਲ ਮੁਲਾਕਾਤ ਕੀਤੀ ਅਤੇ ਫਗਵਾੜਾ ਯੁਨਿਟ ਵਲੋਂ ਕੋਵਿਡ-19 ਦੌਰਾਨ ਕੀਤੇ ਕੰਮਾਂ ਜਿਵੇਂ ਐਨ.ਸੀ.ਸੀ. ਆਨ ਲਾਈਨ ਕਲਾਸਾਂ, ਆਨ ਲਾਈਨ ਦਾਖਲਾ ਅਤੇ ਸਮਾਜ ਸੇਵੀ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਉਹਨਾਂ ਜਲੰਧਰ ਗਰੁਪ ਦੀਆਂ ਹੋਰ ਯੁਨਿਟਾਂ ਦਾ ਵੀ ਦੌਰਾ ਕੀਤਾ ਹੈ ਪਰ ਫਗਵਾੜਾ ਯੁਨਿਟ ਦੀ ਕਾਰਗੁਜਾਰੀ ਬੇਹਤਰੀਨ ਹੈ ਜਿਸ ਤੇ ਉਹ ਵੀ ਮਾਣ ਮਹਿਸੂਸ ਕਰਦੇ ਹਨ। ਇਸ ਦੌਰਾਨ ਕਰਨਲ ਯੋਗੇਸ਼ ਭਾਰਦਵਾਜ ਵਲੋਂ ਆਪਣੇ ਦਫਤਰ ਵਿਚ ਬ੍ਰਿਗੇਡੀਅਰ ਮਦਾਨ ਨੂੰ ਇਕ ਪ੍ਰੈਜੇਂਟੇਸ਼ਨ ਦਿੰਦਿਆਂ ਕੁੱਝ ਮਹਤਵਪੂਰਣ ਸੁਝਾਅ ਦਿੱਤੇ ਗਏ ਜਿਹਨਾਂ ਬਾਰੇ ਵਿਚਾਰ ਕਰਨ ਦਾ ਬ੍ਰਿਗੇਡੀਅਰ ਮਦਾਨ ਨੇ ਭਰੋਸਾ ਦਿੱਤਾ। ਇਸ ਮੌਕੇ ਬਟਾਲੀਅਨ ਦੇ ਸੁਪਰਿਡੈਂਟ ਜਤਿੰਦਰ ਬਾਲੀ, ਅਸਿਸਟੈਂਟ ਕਲਰਕ ਬੇਅੰਤ ਸਿੰਘ, ਕਲਰਕ ਸ਼ਿਵ ਕੁਮਾਰ ਮਿੱਤਲ ਸਮੇਤ ਸਿਵਲ ਸਟਾਫ ਤੋਂ ਇਲਾਵਾ ਸੂਬੇਦਾਰ ਦੇਵੀ ਸਿੰਘ, ਸੂਬੇਦਾਰ ਕਮਲ ਸਿੰਘ, ਸੂਬੇਦਾਰ ਸੁਰਿੰਦਰ ਸਿੰਘ, ਸੂਬੇਦਾਰ ਪੂਰਨ ਸਿੰਘ, ਸੂਬੇਦਾਰ ਕਾਬੁਲ ਸਿੰਘ ਅਤੇ ਸੂਬੇਦਾਰ ਧੂਰ ਸਿੰਘ ਸਮੇਤ ਹੋਰ ਟੀਮ ਮੈਂਬਰ ਹਾਜਰ ਸਨ।