ਟਾਂਡਾ :- ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਨਜ਼ਦੀਕ ਦਾਰਾਪੁਰ ਬਾਈਪਾਸ ਟਾਂਡਾ ਉੜਮੁੜ ਵਿਖੇ ਇਕ ਬੱਸ ਦੇ ਪਲਟ ਜਾਣ ਕਾਰਨ ਐਕਟੀਵਾ ਸਵਾਰ ਪਿਤਾ-ਪੁੱਤਰ ਦੀ ਘਟਨਾ ਸਥਾਨ ‘ਤੇ ਹੀ ਮੌਤ ਹੋ ਗਈ। ਇਹ ਹਾਦਸਾ ਬੱਸ ਚਾਲਕ ਵਲੋਂ ਸੰਤੁਲਨ ਗੁਆਉਣ ਕਾਰਨ ਬੱਸ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ, ਬੱਸ ਵਿਚ ਸਵਾਰ 4 ਵਿਅਕਤੀ ਵੀ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਟਾਂਡਾ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਵਾਰੀਆਂ ਨੂੰ ਹਾਦਸਾਗ੍ਰਸਤ ਬੱਸ ਤੋਂ ਬਾਹਰ ਕੱਢਿਆ। ਇਹ ਪ੍ਰਾਈਵੇਟ ਬੱਸ ਜਲੰਧਰ ਪਾਸੇ ਤੋਂ ਜੰਮੂ ਜਾ ਰਹੀ ਸੀ। ਟਾਂਡਾ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਦਿੱਤੀ ਹੈ। ਫ਼ਰਾਰ ਬੱਸ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।