ਫਗਵਾੜਾ 26 ਅਗਸਤ (ਸ਼ਿਵ ਕੋੜਾ) ਪ੍ਰਜਾਪਤ ਭਲਾਈ ਬੋਰਡ ਦੇ ਚੇਅਰ ਪਰਸਨ ਮਾਸਟਰ ਬਿ੍ਰਜ ਲਾਲ ਅਤੇ ਕੰਬੋਜ ਭਲਾਈ ਬੋਰਡ ਦੇ ਚੇਅਰ ਪਰਸਨ ਨੇ ਕਾਂਗਰਸ ਭਵਨ ਵਿਖੇ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਵਿਧਾਇਕ ਪਰਗਟ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਵਿੱਚ ਬੋਰਡ ਵੱਲੋਂ ਸਮਾਜਿਕ ਤੇ ਰਾਜਨੀਤਕ ਮੁੱਦਿਆਂ ਉੱਪਰ ਵਿਚਾਰ ਵਟਾਂਦਰੇ ਕੀਤੇ ਗਏ। ਪ੍ਰਜਾਪਤ ਭਲਾਈ ਬੋਰਡ ਦੇ ਉਪ ਚੇਅਰਮੈਨ ਅਮਰਜੀਤ ਸਿੰਘ ਨਿੱਜਰ ਅਨੁਸਾਰ ਕੈਬਨੇਟ ਮੰਤਰੀ ਧਰਮਸੋਤ ਅਤੇ ਵਿਧਾਇਕ ਪਰਗਟ ਸਿੰਘ ਨੇ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਦੀ ਨੀਤੀ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਹੈ। ਇਹਨਾਂ ਬੋਰਡਾਂ ਦਾ ਗਠਨ ਵੀ ਇਸੇ ਉਦੇਸ਼ ਨਾਲ ਕੀਤਾ ਗਿਆ ਸੀ ਕਿ ਸਮਾਜ ਦੇ ਨਾਲ ਸਬੰਧਤ ਨਾਗਰਿਕਾਂ ਦੀਆਂ ਮੁਸ਼ਕਲਾਂ ਦਾ ਸੌਖਾ ਹਲ ਕੀਤਾ ਜਾ ਸਕੇ। ਉਹਨਾਂ ਪ੍ਰਜਾਪਤ ਅਤੇ ਕੰਬੋਜ ਸਮਾਜ ਨਾਲ ਸਬੰਧਤ ਮੁੱਦਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਾਇਆ ਜਾਵੇਗਾ। ਇਸ ਮੁਲਾਕਾਤ ਦੌਰਾਨ ਕੰਬੋਜ ਭਲਾਈ ਬੋਰਡ ਦੇ ਵਾਈਸ ਚੇਅਰਮੈਨ ਸ੍ਰੀ ਊਧਮ ਸਿੰਘ ਕੰਬੋਜ ਤੋਂ ਇਲਾਵਾ ਭਾਰਤੀਅ ਪ੍ਰਜਾਪਤੀ ਹੀਰੋ ਔਰਗੇਨਾਈਜੇਸ਼ਨ ਦੇ ਨੈਸਨਲ ਜਨਰਲ ਸਕੱਤਰ ਗੁਰਮੁਖ ਸਿੰਘ ਸੁਗਲਾਨੀ ਆਦਿ ਹਾਜਰ ਸਨ।