ਅੰਮ੍ਰਿਤਸਰ :- ਅੰਮ੍ਰਿਤਸਰ ਜ਼ਿਲ੍ਹੇ ਅੰਦਰ ਪਿਛਲੇ ਕਈ ਸਾਲਾਂ ਤੋਂ ਰੁਕੀਆਂ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ ਕਰਵਾਉਣ ਲਈ ਸੰਘਰਸ਼ ਲੜ ਰਹੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰ ਯੂਨੀਅਨ ਰਜਿ. ਨੇ ਭਲਾਈ ਵਿਭਾਗ ਵੱਲੋਂ ਪ੍ਰੋਮੋਸ਼ਨਾਂ ਸਬੰਧੀ ਪੂਰਨ ਮੁਕੰਮਲ ਰਿਕਾਰਡ ਪ੍ਰਮੁੱਖ ਸਕੱਤਰ ਵੈੱਲਫੇਅਰ ਪੰਜਾਬ ਨੂੰ ਭੇਜਣ ਉਪਰੰਤ ਪ੍ਰਮੋਸ਼ਨਾਂ ਸਬੰਧੀ ਵਿਖਾਏ ਗਏ ਹਾਂ ਪੱਖੀ ਰਵੱਈਆ ਨੂੰ ਵੇਖਦਿਆਂ ਹੋਇਆਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਵਾਰ-ਵਾਰ ਜਥੇਬੰਦੀ ਨੂੰ ਅਪੀਲ ਕਰਨ ਉਪਰੰਤ ਅੱਜ ਆਪਣੀ ਪਿਛਲੇ ਤਿੰਨ ਮਹੀਨਿਆਂ ਤੋਂ ਲਗਾਤਾਰ ਚੱਲ ਰਹੀ ਭੁੱਖ ਹਡ਼ਤਾਲ ਨੂੰ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜਥੇਬੰਦੀ ਦੇ ਪ੍ਰਮੁੱਖ ਮੀਡੀਆ ਇੰਚਾਰਜ ਗੁਰਿੰਦਰ ਸਿੰਘ ਘੁੱਕੇਵਾਲੀ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਅਧਿਆਪਕਾਂ ਦੀਆਂ ਰੁਕੀਆਂ ਪ੍ਰਮੋਸ਼ਨਾਂ ਕਰਵਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਲੜੇ ਜਾ ਰਹੇ ਫੈਸਲਾਕੁੰਨ ਸੰਘਰਸ਼ ਨੂੰ ਵੇਖਦਿਆਂ ਹੋਇਆਂ ਕੱਲ੍ਹ ਦੇਰ ਸ਼ਾਮ ਈ.ਟੀ.ਯੂ. ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਨ ਉਪਰੰਤ ਜ਼ਿਲ੍ਹਾ ਭਲਾਈ ਦਫਤਰ ਵੱਲੋਂ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ ਸਬੰਧੀ ਪੂਰਨ ਮੁਕੰਮਲ ਰਿਕਾਰਡ ਚੰਡੀਗਡ਼੍ਹ ਅਗਵਾਈ ਲਈ ਭੇਜਣ ਅਤੇ ਜਲਦ ਪ੍ਰਮੋਸ਼ਨਾਂ ਦੀ ਆਗਿਆ ਦੇਣ ਦੇ ਪੂਰਨ ਭਰੋਸੇ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਵੱਲੋਂ ਵਾਰ-ਵਾਰ ਸੰਘਰਸ਼ ਖਤਮ ਕਰਨ ਦੀ ਅਪੀਲ ਨੂੰ ਵੇਖਦਿਆਂ ਅੱਜ ਜਥੇਬੰਦੀ ਨੇ ਹਾਲ ਦੀ ਘੜੀ ਆਪਣੀ ਭੁੱਖ ਹਡ਼ਤਾਲ ਨੂੰ ਮੁਲਤਵੀ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਤੇ ਜ਼ਿਲਾ ਪ੍ਰਧਾਨ ਸਤਬੀਰ ਬੋਪਾਰਾਏ ਨੇ ਸਾਰੇ ਸਾਥੀਆਂ ਦੀ ਸਹਿਮਤੀ ਨਾਲ ਇਹ ਸਪੱਸ਼ਟ ਕੀਤਾ ਹੈ ਕਿ ਜੇਕਰ ਇਸ ਪੱਧਰ ਤੇ ਪਹੁੰਚ ਕੇ ਵੀ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ ਨੂੰ ਬੇਵਜਾ ਰੋਕਣ ਲਈ ਕਿਸੇ ਵੀ ਵਿਭਾਗੀ ਜਾਂ ਬਾਹਰੀ ਵਿਅਕਤੀ ਨੇ ਕੋਸ਼ਿਸ਼ ਕੀਤੀ ਤਾਂ ਉਸ ਨੂੰ ਕਿਸੇ ਵੀ ਹਾਲ ‘ਚ ਬਰਦਾਸ਼ਤ ਨਾ ਕਰਦਿਆਂ ਉਸ ਵਿਰੁੱਧ ਤਿੱਖਾ ਐਕਸ਼ਨ ਲਿਆ ਜਾਵੇਗਾ। ਈ.ਟੀ.ਯੂ. ਵੱਲੋਂ ਚੱਲਾਈ ਜਾ ਰਹੀ ਭੁੱਖ ਹੜਤਾਲ ਨੂੰ ਖ਼ਤਮ ਕਰਨ ਲਈ ਉਚੇਚੇ ਤੌਰ ਤੇ ਪਹੁੰਚੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਕੰਵਲਜੀਤ ਸਿੰਘ ਨੇ ਕਿਹਾ ਭਲਾਈ ਵਿਭਾਗ ਵੱਲੋਂ ਮਿਲ ਰਹੀ ਪ੍ਰਵਾਨਗੀ ਉਪਰੰਤ ਜਲਦ ਹੀ ਪ੍ਰਮੋਸ਼ਨਾਂ ਦੇ ਆਰਡਰ ਜਾਰੀ ਕਰ ਦਿੱਤੇ ਜਾਣਗੇ। ਇਸ ਮੌਕੇ ਸੂਬਾਈ ਆਗੂ ਸੁਧੀਰ ਢੰਡ,ਪਰਮਬੀਰ ਪੰਨੂ,ਨਵਦੀਪ ਸਿੰਘ, ਸੁਖਜਿੰਦਰ ਸਿੰਘ ਹੇਰ,ਸੁਖਦੇਵ ਵੇਰਕਾ,ਸਰਬਜੋਤ ਵਛੋਆ,ਲਖਵਿੰਦਰ ਸਿੰਘ ਸੰਗੂਆਣਾ,ਦਿਲਬਾਗ ਬਾਜਵਾ,ਰਾਜਬੀਰ ਸਿੰਘ ਵੇਰਕਾ,ਮਨਪ੍ਰੀਤ ਸੰਧੂ,ਜਸਬੀਰ ਜੱਸ,ਹਰਚਰਨ ਸ਼ਾਹ,ਗੁਰਮੁੱਖ ਸਿੰਘ ਕੌਲੋਵਾਲ,ਮਨਿੰਦਰ ਸਿੰਘ,ਜਤਿੰਦਰ ਲਾਵੇਂ,ਹਰਜੀਤ ਸਿੰਘ,ਨਵਦੀਪ ਸਿੰਘ ਬਾਬਾ,ਮਲਕੀਅਤ ਸਿੰਘ ਭੁੱਲਰ,ਡਾ.ਗੁਰਪ੍ਰੀਤ ਸਿੱਧੂ,ਸਰਬਜੀਤ ਸਿੰਘ ਰੰਧਾਵਾ,ਰਣਜੀਤ ਸ਼ਾਹ,ਪਰਮਬੀਰ ਪੰਮਾ ਵੇਰਕਾ,ਸੁਲੇਖ ਸ਼ਰਮਾ,ਜਸਪਿੰਦਰ ਸਿੰਘ,ਮਨਜੀਤ ਮੂਧਲ,ਮਲਕੀਤ ਸਿੰਘ,ਗੁਰਿੰਦਰਜੀਤ ਸਿੰਘ,ਮਨਜਿੰਦਰ ਸਿੰਘ,ਕੰਵਲਜੀਤ ਥਿੰਦ,ਜਸਵਿੰਦਰ ਤਰਸਿੱਕਾ,ਨਿਸ਼ਾਨੀਤ ਸਿੰਘ,ਪ੍ਰਸ਼ੋਤਮ ਵੇਰਕਾ,ਕਰਮਜੀਤ ਸਿੰਘ,ਚਮਕੌਰ ਸਿੰਘ ਆਦਿ ਤੋਂ ਇਲਾਵਾ ਡੀਲਿੰਗ ਹੈਂਡ ਅਮਰਪ੍ਰੀਤ ਸਿੰਘ,ਰਜਿੰਦਰ ਸਿੰਘ ਵੀ ਹਾਜ਼ਰ ਸਨ।