ਜਲੰਧਰ (ਨਿਤਿਨ ਕੌੜਾ ):
ਸ਼ਿਵ ਸੈਨਾ ਦਾ ਲੀਡਰ ਅੰਮ੍ਰਿਤਸਰ ਦਾ ਸੁਧੀਰ ਸੂਰੀ ਜੋ ਗੁਰੂ ਸਾਹਿਬ ਬਾਰੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਖਿਲਾਫ ਊਲ ਜਲੂਲ ਬੋਲਦਾ ਹੈ। ਸੂਰੀ ਦਾ ਮੂੰਹ ਤੋੜ ਜਵਾਬ ਦੇਣ ਵਾਲੇ ਭਾਈ ਭੁਪਿੰਦਰ ਸਿੰਘ 6 ਜੂਨ ਜੋ ਸੂਰੀ ਖ਼ਿਲਾਫ਼ ਬੋਲਣ ਕਰਕੇ ਗੁਰਦਾਸਪੁਰ ਜੇਲ੍ਹ ਵਿੱਚ ਬੰਦ ਸਨ ਅੱਜ ਜ਼ਮਾਨਤ ਤੇ ਜੇਲ੍ਹ ਵਿੱਚੋਂ ਰਿਹਾਅ ਹੋਏ ਤੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਭਾਈ ਬਲਬੀਰ ਸਿੰਘ ਮੁੱਛਲ ਸਤਿਕਾਰ ਕਮੇਟੀ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਆਗੂ ਸਿੱਖ ਯੂਥ ਆਫ ਭਿੰਡਰਾਂਵਾਲਾ ਭਾਈ ਦਿਲਬਾਗ ਸਿੰਘ ਜੱਥਾ ਸਿਰਲੱਥ ਖਾਲਸਾ ਸ੍ਰੀ ਅੰਮ੍ਰਿਤਸਰ ਤੇ ਜਲੰਧਰ ਤੋ ਸਿੱਖ ਤਾਲਮੇਲ ਕਮੇਟੀ ਆਗੂ ਤੇਜਿੰਦਰ ਸਿੰਘ ਪ੍ਰਦੇਸੀ ਹਰਪ੍ਰੀਤ ਸਿੰਘ ਨੀਟੂ ਗੁਰਵਿੰਦਰ ਸਿੰਘ ਸਿੱਧੂ ਹਰਜਿੰਦਰ ਸਿੰਘ ਵਿੱਕੀ ਖਾਲਸਾ ਤੇ ਗੁਰਦੀਪ ਸਿੰਘ ਲੱਕੀ ਜੋ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਭਾਈ ਭੁਪਿੰਦਰ ਸਿੰਘ 6 ਜੂਨ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਅਤੇ ਸਿਰਪਾਓ ਦੋਸ਼ਾਲਾ,ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਤੇ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਕੀਤਾ ਕਿ ਜੋ ਇਸ ਸਮੇਂ ਮੇਰੇ ਨਾਲ ਖੜੇ ਹੋਏ ਹਨ ਇਸ ਮੌਕੇ ਤੇ ਬਲਬੀਰ ਸਿੰਘ ਮੁੱਛਲ ਰਣਜੀਤ ਸਿੰਘ ਦਮਦਮੀ ਟਕਸਾਲ ਦਿਲਬਾਗ ਸਿੰਘ ਅਤੇ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਨੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅੱਗੇ ਵੀ ਭਾਈ ਭੁਪਿੰਦਰ ਸਿੰਘ 6 ਜੂਨ ਦੇ ਨਾਲ ਖਲੋਣ ਦਾ ਨਿਸਚਾ ਕੀਤਾ